1020 ਨਸ਼ੀਲੀ ਗੋਲੀਆਂ ਸਮੇਤ 2 ਲੋਕ ਗ੍ਰਿਫ਼ਤਾਰ

Tuesday, Jan 07, 2025 - 04:23 PM (IST)

1020 ਨਸ਼ੀਲੀ ਗੋਲੀਆਂ ਸਮੇਤ 2 ਲੋਕ ਗ੍ਰਿਫ਼ਤਾਰ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ 1020 ਨਸ਼ੀਲੀ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੇ ਸਬੰਧ ਵਿੱਚ ਚੌਂਕੀ ਰੋੜਾਂਵਾਲੀ ਇਲਾਕੇ ਵਿੱਚ ਮੌਜੂਦ ਸੀ। ਜਦੋਂ ਪੁਲਸ ਗਸ਼ਤ ਦੌਰਾਨ ਗੰਗ ਕਨਾਲ ਮੰਡੀ ਰੋੜਾ ਵਾਲੀ ਮੌਜੂਦ ਸੀ ਤਾਂ ਰੋੜਾ ਵਾਲੀ ਦੀ ਤਰਫੋਂ ਇੱਕ ਬਿਨਾਂ ਨੰਬਰੀ ਐਕਟਿਵਾ 'ਤੇ 2 ਨੌਜਵਾਨ ਆਏ। ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਭਜਣ ਲੱਗੇ।

ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 1020 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਜਗਦੀਸ਼ ਸਿੰਘ ਉਰਫ਼ ਡੀ. ਸੀ. ਪੁੱਤਰ ਕਰਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਕਾਣਾ ਪੁੱਤਰ ਕੁਲਦੀਪ ਸਿੰਘ ਵਾਸੀ ਅਰਨੀਵਾਲਾ 'ਤੇ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News