ਮੁਕੰਦਪੁਰ ''ਚ ਲੁਟੇਰਿਆਂ ਦਾ ਕਹਿਰ, ਤਲਵਾਰ ਵਿਖਾ ਕੇ ਖੋਹਿਆ ਮੋਬਾਇਲ

Wednesday, Oct 23, 2024 - 03:01 PM (IST)

ਮੁਕੰਦਪੁਰ ''ਚ ਲੁਟੇਰਿਆਂ ਦਾ ਕਹਿਰ, ਤਲਵਾਰ ਵਿਖਾ ਕੇ ਖੋਹਿਆ ਮੋਬਾਇਲ

ਮੁਕੰਦਪੁਰ (ਸੁਖਜਿੰਦਰ)- ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਤਰਾਂ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅਜੇ ਪਿਛਲੇ ਸਮੇਂ ਰਾਤ ਨੂੰ ਇੰਟਰਲਾਕ ਫੈਕਟਰੀ ਵਿੱਚੋਂ ਮੋਟਰਸਾਈਕਲ ਚੋਰੀ ਹੋਇਆ ਸੀ, ਜਿਸ ਦੀ ਕੋਈ ਉਘਸੁਘ ਨਹੀਂ ਮਿਲੀ। ਤਾਜ਼ਾ ਮਾਮਲੇ 'ਚ ਬੀਤੀ ਸ਼ਾਮ ਇਕ ਨੌਜਵਾਨ ਤੋਂ ਮਹਿੰਗੇ ਭਾਅ ਦਾ ਮੋਬਾਇਲ ਖੋਹ ਲਿਆ ਗਿਆ। ਜਾਣਕਾਰੀ ਦਿੰਦੇ ਰਾਜ ਕੁਮਾਰ ਪੁੱਤਰ ਤਰਸੇਮ ਸਿੰਘ ਵਾਸੀ ਚੱਕ ਸਾਬੂ ਥਾਣਾ ਫਿਲੌਰ ਨੇ ਦੱਸਿਆ ਕਿ ਉਹ ਪਿੰਡ ਬਖਲੌਰ ਵਿਖੇ ਛਿੰਦਾ ਦੀ ਜੇ. ਸੀ. ਬੀ. ਚਲਾਉਂਦਾ ਹੈ ਅਤੇ ਕੱਲ੍ਹ ਸ਼ਾਮ ਸਾਢੇ ਕੁ 6 ਵਜੇ ਆਪਣੇ ਪਿੰਡ ਚੱਕ ਸਾਬੂ ਨੂੰ ਨਹਿਰ ਦੇ ਨਾਲ-ਨਾਲ ਜਾ ਰਿਹਾ ਸੀ ਅਤੇ ਪਿਛਿਓਂ ਪੰਜ ਨੌਜਵਾਨਾਂ ਨੇ ਦੋ ਮੋਟਰਸਾਈਕਲਾਂ 'ਤੇ ਆ ਕੇ ਉਸ ਨੂੰ ਰੋਕ ਲਿਆ।

ਇਹ ਵੀ ਪੜ੍ਹੋ- ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ

ਨੌਜਵਾਨਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਉਸ ਨੂੰ ਤਲਵਾਰ ਵਿਕਾ ਕੇ ਕਿਹਾ ਕਿ ਤੇਰੇ ਕੋਲ ਜੋ ਕੁਝ ਵੀ ਆ ਫੜਾ ਦੇ ਅਤੇ ਉਨ੍ਹਾਂ ਮੋਬਾਇਲ ਖੋਹ ਲਿਆ ਅਤੇ ਮੋਰੋ ਵਾਲੀ ਸਾਈਡ ਨੂੰ ਫਰਾਰ ਹੋ ਗਏ। ਇਸ ਘਟਨਾ ਦੀ ਰਿਪੋਰਟ ਪੁਲਸ ਥਾਣਾ ਮੁਕੰਦਪੁਰ ਵਿਚ ਦਰਜ ਕਰਵਾ ਦਿੱਤੀ ਗਈ ਹੈ। ਆਏ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੈ।

ਇਹ ਵੀ ਪੜ੍ਹੋ- ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News