ਨੂਰਪੁਰਬੇਦੀ ''ਚ 6 ਮੰਡੀਆਂ ’ਚ ਕਣਕ ਦੀ ਖ਼ਰੀਦ ਦਾ ਕੰਮ ਮੁਕੰਮਲ, ਕੁੱਲ 3 ਲੱਖ 1 ਹਜ਼ਾਰ 350 ਕੁਇੰਟਲ ਹੋਈ ਆਮਦ

05/19/2024 3:54:17 PM

ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਦੀਆਂ ਸਾਰੀਆਂ 6 ਅਨਾਜ ਮੰਡੀਆਂ ’ਚ ਕਣਕ ਦੀ ਆਮਦ ਦੇ ਬੰਦ ਹੋਣ ਕਾਰਨ ਅੱਜ ਕਣਕ ਦੀ ਖ਼ਰੀਦ ਦਾ ਕੰਮ ਮੁਕੰਮਲ ਹੋ ਗਿਆ। ਉਕਤ ਮੰਡੀਆਂ ’ਚ ਸ਼ਾਮਲ ਕਲਵਾਂ, ਤਖ਼ਤਗੜ੍ਹ, ਸੁੱਖੇਮਾਜਰਾ, ਨੂਰਪੁਰਬੇਦੀ, ਡੂਮੇਵਾਲ ਅਤੇ ਅਬਿਆਣਾ ’ਚੋਂ ਹੁਣ ਤੱਕ ਪਨਗ੍ਰੇਨ, ਐੱਫ਼. ਸੀ. ਆਈ., ਮਾਰਕਫੈੱਡ ਅਤੇ ਵੇਅਰਹਾਊਸ ਆਦਿ ਖ਼ਰੀਦ ਏਜੰਸੀਆਂ ਵੱਲੋਂ ਹੁਣ ਤੱਕ ਕੁੱਲ ਕਰੀਬ 3 ਲੱਖ 1 ਹਜ਼ਾਰ 350 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ’ਚੋਂ 2 ਲੱਖ 98 ਹਜ਼ਾਰ 171 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ, ਜੋਕਿ ਖ਼ਰੀਦ ਕੀਤੀ ਗਈ ਕੁੱਲ ਫ਼ਸਲ ਦਾ 99 ਫ਼ੀਸਦੀ ਬਣਦਾ ਹੈ ਜਦਕਿ ਸਿਰਫ਼ 3 ਹਜ਼ਾਰ 179 ਕੁਇੰਟਲ ਫ਼ਸਲ ਮੰਡੀਆਂ ’ਚ ਅਣਲਿਫਟਿਡ ਪਈ ਹੋਈ ਹੈ। ਜਿਸ ਕਰਕੇ 3 ਮੰਡੀਆਂ ’ਚ ਸ਼ਾਮਲ ਡੂਮੇਵਾਲ ਵਿਖੇ 320 ਕੁਇੰਟਲ, ਅਬਿਆਣਾ ਵਿਖੇ 1208 ਕੁਇੰਟਲ ਅਤੇ ਤਖ਼ਤਗੜ੍ਹ ਵਿਖੇ 1651 ਕੁਇੰਟਲ ਕਣਕ ਪਈ ਹੈ। ਕੁੱਲ ਖ਼ਰੀਦ ਕੀਤੀ ਗਈ ਫ਼ਸਲ ਦਾ ਸਿਰਫ਼ 1 ਫ਼ੀਸਦੀ ਹਿੱਸਾ ਹੀ ਲਿਫ਼ਟਿੰਗ ਹੋਣੀ ਬਾਕੀ ਰਹਿੰਦੀ ਹੈ ਜਦਕਿ ਕਲਵਾਂ, ਨੂਰਪੁਰਬੇਦੀ ਅਤੇ ਸੁੱਖੇਮਾਜਰਾ ਵਿਖੇ ਸਮੁੱਚੀ ਖ਼ਰੀਦ ਕੀਤੀ ਗਈ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ।

ਇਹ ਵੀ ਪੜ੍ਹੋ-ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼

ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਆਕਸ਼ਨ ਰਿਕਾਰਡਰ ਸਿਮਰਨਪਾਲ ਸਿੰਘ ਨੇ ਦੱਸਿਆ ਕਿ ਸੁੱਖੇਮਾਜਰਾ ਮੰਡੀ ’ਚੋਂ ਖਰੀਦ ਏਜੰਸੀ ਮਾਰਕਫੈੱਡ ਵੱਲੋਂ ਹੁਣ ਤੱਕ ਕੁੱਲ 52 ਹਜ਼ਾਰ 409 ਕੁਇੰਟਲ ਕਣਕ ਦੀ ਖ਼ਰੀਦ ਅਤੇ ਸਮੁੱਚੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ। ਇਸ ਮੰਡੀ ’ਚ ਵੇਅਰਹਾਊਸ ਵੱਲੋਂ 9 ਹਜ਼ਾਰ 806 ਕੁਇੰਟਲ ਕਣਕ ਦੀ ਖ਼ਰੀਦ ਅਤੇ ਸਮੁੱਚੀ ਲਿਫ਼ਟਿੰਗ ਕੀਤੀ ਗਈ ਹੈ, ਜਿਸ ਕਰਕੇ ਇਸ ਮੰਡੀ ’ਚੋਂ ਹੁਣ ਤੱਕ ਕੁੱਲ 62 ਹਜ਼ਾਰ 215 ਕੁਇੰਟਲ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਕੀਤੀ ਗਈ ਹੈ। ਇਸੇ ਤਰ੍ਹਾਂ ਡੂਮੇਵਾਲ ਅਨਾਜ ਮੰਡੀ ’ਚੋਂ ਐੱਫ਼. ਸੀ. ਆਈ. ਵੱਲੋਂ 54 ਹਜ਼ਾਰ 266 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ’ਚੋਂ 53 ਹਜ਼ਾਰ 949 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਹੋਣ ਕਾਰਨ ਕੇਵਲ 320 ਕੁਇੰਟਲ ਫ਼ਸਲ ਦੀ ਹੀ ਲਿਫ਼ਟਿੰਗ ਹੋਣ ਨੂੰ ਰਹਿੰਦੀ ਹੈ। ਨੂਰਪੁਰਬੇਦੀ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਏਜੰਸੀ ਵੱਲੋਂ 20 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ ਅਤੇ ਸਮੁੱਚੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦਕਿ ਮਾਰਕਫੈੱਡ ਵੱਲੋਂ 8 ਹਜ਼ਾਰ 466 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ ਅਤੇ ਸਮੁੱਚੀ ਫ਼ਸਲ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।

ਅਬਿਆਣਾ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਵੱਲੋਂ 29 ਹਜ਼ਾਰ 808 ਕੁਇੰਟਲ ਕਣਕ ਦੀ ਖ਼ਰੀਦ ਅਤੇ 28 ਹਜ਼ਾਰ 600  ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਅਤੇ ਕੇਵਲ 1208 ਕੁਇੰਟਲ ਫ਼ਸਲ ਦੀ ਹੀ ਲਿਫ਼ਟਿੰਗ ਹੋਣੀ ਬਾਕੀ ਰਹਿੰਦੀ ਹੈ ਜਦਕਿ ਐੱਫ਼. ਸੀ. ਆਈ. ਵੱਲੋਂ ਇਸ ਮੰਡੀ ’ਚੋਂ 10 ਹਜ਼ਾਰ ਕੁਇੰਟਲ ਫ਼ਸਲ ਦੀ ਖ਼ਰੀਦ ਅਤੇ ਸਮੁੱਚੀ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਕਲਵਾਂ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 15 ਹਜ਼ਾਰ 884 ਕੁਇੰਟਲ ਕਣਕ ਦੀ ਖ਼ਰੀਦ ਅਤੇ ਸਮੁੱਚੀ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।
ਤਖ਼ਤਗਡ਼੍ਹ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 70 ਹਜ਼ਾਰ 410 ਕੁਇੰਟਲ ਅਤੇ ਪਨਗ੍ਰੇਨ ਵੱਲੋਂ 30 ਹਜ਼ਾਰ 301 ਕੁਇੰਟਲ ਸਹਿਤ ਕੁੱਲ੍ਹ 1 ਲੱਖ 711 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ ਮਾਰਕਫੈਡ ਵੱਲੋਂ ਸਮੁੱਚੀ ਖ਼ਰੀਦ ਕੀਤੀ ਫ਼ਸਲ ਦੀ ਲਿਫ਼ਟਿੰਗ ਕੀਤੀ ਗਈ ਹੈ ਜਦਕਿ ਪਨਗ੍ਰੇਨ ਵੱਲੋਂ ਖ਼ਰੀਦ ਕੀਤੀ ਗਈ ਸਮੁੱਚੀ ਫ਼ਸਲ ’ਚੋਂ ਸਿਰਫ਼ 1651 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾਣੀ ਬਾਕੀ ਹੈ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

ਤਖ਼ਤਗੜ੍ਹ ਮੰਡੀ ’ਚੋਂ ਸਭ ਤੋਂ ਵੱਧ ਅਤੇ ਕਲਵਾਂ ’ਚ ਸਭ ਤੋਂ ਘੱਟ ਖ਼ਰੀਦ ਦਰਜ
ਪ੍ਰਾਪਤ ਅੰਕੜਿਆਂ ਮੁਤਾਬਕ ਉਕਤ 6 ਮੰਡੀਆਂ ’ਚੋਂ ਤਖ਼ਤਗੜ੍ਹ ਮੰਡੀ ’ਚੋਂ ਮਾਰਕਫੈੱਡ ਅਤੇ ਪਨਗ੍ਰੇਨ ਵੱਲੋਂ ਸਭ ਤੋਂ ਵੱਧ 1 ਲੱਖ 711 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਗਈ ਜਦਕਿ ਕਲਵਾਂ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ ਸਭ ਤੋਂ ਘੱਟ 15 ਹਜ਼ਾਰ 884 ਕੁਇੰਟਲ ਕਣਕ ਦੀ ਖ਼ਰੀਦ ਦਰਜ ਕੀਤੀ ਗਈ ਹੈ। ਇਸ ਸਬੰਧੀ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਆਕਸ਼ਨ ਰਿਕਾਰਡਰ ਸਿਮਰਨਪਾਲ ਸਿੰਘ ਨੇ ਦੱਸਿਆ ਕਿ ਉਕਤ 6 ਮੰਡੀਆਂ ’ਚੋਂ ਸਿਰਫ਼ 3 ਮੰਡੀਆਂ ਡੂਮੇਵਾਲ, ਅਬਿਆਣਾ ਅਤੇ ਤਖ਼ਤਗੜ੍ਹ ਵਿਖੇ ਖਰੀਦ ਕੀਤੀ ਗਈ ਫ਼ਸਲ ਦਾ ਸਿਰਫ਼ 1 ਫ਼ੀਸਦੀ ਹਿੱਸਾ ਲਿਫ਼ਟਿੰਗ ਨੂੰ ਰਹਿੰਦਾ ਹੈ, ਜੋ 1-2 ਦਿਨਾਂ ’ਚ ਮੁਕੰਮਲ ਤੌਰ ’ਤੇ ਚੁੱਕ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਸਮੁੱਚੀਆਂ ਮੰਡੀਆਂ ’ਚ ਫ਼ਸਲ ਦੀ ਆਮਦ ਨਾ ਹੋਣ ਕਾਰਨ ਖ਼ਰੀਦ ਦਾ ਕੰਮ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ- ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਜਲੰਧਰ ਦੇ ਵਿਅਕਤੀ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ, ਦੋ ਬੱਚਿਆਂ ਦਾ ਸੀ ਪਿਓ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News