ਪੁਲਸ ਨੇ ਹੁਸ਼ਿਆਰਪੁਰ ਜੇਲ ''ਚ ਬੰਦ ਭਗੌੜੇ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ''ਚ ਕੀਤਾ ਪੇਸ਼

Wednesday, Mar 06, 2024 - 07:21 PM (IST)

ਪੁਲਸ ਨੇ ਹੁਸ਼ਿਆਰਪੁਰ ਜੇਲ ''ਚ ਬੰਦ ਭਗੌੜੇ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ''ਚ ਕੀਤਾ ਪੇਸ਼

ਨੂਰਪੁਰਬੇਦੀ (ਭੰਡਾਰੀ)-ਕਰੀਬ 3 ਸਾਲ ਪਹਿਲਾਂ ਭਗੌੜਾ ਐਲਾਨੇ ਗਏ ਇਕ ਮੁਲਜ਼ਮ ਨੂੰ ਨੂਰਪੁਰਬੇਦੀ ਪੁਲਸ ਨੇ ਹੁਸ਼ਿਆਰਪੁਰ ਜੇਲ ’ਚੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਹੈ। ਜਿਸ ਨੂੰ ਮਾਣਯੋਗ ਅਦਾਲਤ ਨੇ 18 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਏ.ਐੱਸ.ਆਈ. ਸਮਰਜੀਤ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ 2018 ’ਚ ਨੂਰਪੁਰਬੇਦੀ ਥਾਣੇ ਵਿਖੇ ਧੋਖਾਦੇਹੀ ਦੇ ਦੋਸ਼ ਹੇਠ ਦਰਜ ਹੋਏ 420 ਦੇ ਇਕ ਮੁਕੱਦਮੇ ’ਚ ਮਾਣਯੋਗ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਲੋਂ ਮਨੋਹਰ ਲਾਲ ਪੁੱਤਰ ਚੰਨਣ ਦਾਸ ਨਿਵਾਸੀ ਪਿੰਡ ਪੰਡੋਰੀ ਬੀਤ, ਥਾਣਾ ਗਡ਼੍ਹਸ਼ੰਕਰ ਨੂੰ 15 ਨਵੰਬਰ 2019 ਨੂੰ ਭਗੌਡ਼ਾ ਐਲਾਨਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਕਿਸੇ ਇਕ ਹੋਰ ਮੁਕੱਦਮੇ ਵਿਚ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਸੀ ਜਿਸਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਏ.ਐੱਸ.ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਜੱਜ ਨੇ ਮੁਲਜ਼ਮ ਮਨੋਹਰ ਲਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ ਜਿਸ ਤੋਂ ਬਾਅਦ ਉਸਨੂੰ ਮੁੜ ਹੁਸ਼ਿਆਰਪੁਰ ਜੇਲ ਵਿਖੇ ਭੇਜ ਦਿੱਤਾ ਗਿਆ ਹੈ।


author

Aarti dhillon

Content Editor

Related News