ਡਿਊਟੀ ਤੋਂ ਗੈਰ-ਹਾਜ਼ਰ ਸਕੂਟਰੀ ਚੋਰੀ ਕਰਨ ਵਾਲੇ ਕਾਂਸਟੇਬਲ ਦੀ ਪੁਲਸ ਨੇ ਪਾਈ ਗ੍ਰਿਫਤਾਰੀ
Thursday, Aug 15, 2024 - 04:44 PM (IST)

ਜਲੰਧਰ (ਸ਼ੋਰੀ)- ਗ੍ਰੀਨ ਐਵੇਨਿਊ ’ਚ ਪਾਰਕ ’ਚੋਂ ਆਪਣੇ ਸਾਥੀ ਸਮੇਤ ਚੋਰੀ ਕਰਨ ਕਰਨ ਵਾਲੇ ਡਿਊਟੀ ਤੋਂ ਗੈਰ-ਹਾਜ਼ਰ ਕਾਂਸਟੇਬਲ, ਜਿਸ ਖ਼ਿਲਾਫ਼ ਥਾਣਾ ਭਾਰਗੋ ਕੈਪ ’ਚ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਉਕਤ ਕਾਂਸਟੇਬਲ ਸਿਮਰਨਜੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮਕਾਨ ਨੰ. 38 ਗ੍ਰੀਨ ਵੈਲੀ ਗਲੀ ਨੰਬਰ 5 ਬਸਤੀ ਦਾਨਿਸ਼ਮੰਦਾਂ ਅਤੇ ਸੌਰਵ ਪੁੱਤਰ ਦੇਸਰਾਜ ਵਾਸੀ ਮੁਹੱਲਾ ਇਸਲਾਮਾਬਾਦ ਮਿੱਠੂ ਬਸਤੀ ਦੀ ਗ੍ਰਿਫ਼ਤਾਰੀ ਕਰਨ ਵਿਖਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੀੜਤ ਨਿਤੇਸ਼ ਵਾਸੀ ਈਸ਼ਵਰ ਕਾਲੋਨੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਸੀ. ਸੀ. ਟੀ. ਵੀ. ਫੁਟੇਜ, ਜਿਸ ’ਚ ਵਰਦੀ ਪਾ ਕੇ ਸਿਮਰਨਜੀਤ ਆਪਣੇ ਸਾਥੀ ਸੌਰਵ ਨਾਲ ਮਿਲ ਕੇ ਸਕੂਟਰੀ ਚੋਰੀ ਕਰ ਰਿਹਾ ਹੈ। ਇਸ ਦੇ ਆਧਾਰ ’ਤੇ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਐੱਸ. ਐੱਚ. ਓ. ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਫੜੇ ਗਏ ਪੁਲਸ ਮੁਲਾਜ਼ਮ ਨਸ਼ੇੜੀ ਹਨ ਅਤੇ ਪੁਲਸ ਇਨ੍ਹਾਂ ਕੋਲੋਂ ਚੋਰੀ ਦੀ ਸਕੂਟਰੀ ਵੀ ਬਰਾਮਦ ਕਰੇਗੀ।
ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਦਾ ਈਸੜੂ 'ਚ ਸ਼ਕਤੀ ਪ੍ਰਦਰਸ਼ਨ, ਬਾਗੀ ਧੜੇ 'ਤੇ ਬੋਲਿਆ ਵੱਡਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ