ਆਸਮਾਨ 'ਚ ਨਿਕਲਿਆ ਚੰਦਰਮਾ, ਸੁਹਾਗਣਾਂ ਨੇ ਦਰਸ਼ਨ ਕਰ ਪੂਰਾ ਕੀਤਾ ਵਰਤ
Sunday, Oct 24, 2021 - 08:33 PM (IST)
ਜਲੰਧਰ- ਐਤਵਾਰ ਨੂੰ ਕਰਵਾਚੌਥ ’ਤੇ ਮਹਿਲਾਵਾਂ ਨੇ ਆਪਣੇ ਘਰਵਾਲਿਆਂ ਦੀ ਲੰਮੀ ਉਮਰ ਲਈ ਵਰਤ ਰੱਖਿਆ। ਇਸ ਮੌਕੇ ਸੁਹਾਗਣਾਂ ਵੱਲੋਂ ਦੁਲਹਣ ਤਰ੍ਹਾਂ ਤਿਆਰ ਹੋ ਕੇ ਕਰਵਾਚੌਥ ਦਾ ਵਰਤ ਰੱਖਿਆ। ਉਨ੍ਹਾਂ ਨੇ ਆਪਣਾ ਇਹ ਵਰਤ ਰਾਤ ਨੂੰ 8.30 'ਤੇ ਚੰਦਰਮਾ ਦਰਸ਼ਨ ਕਰ ਪੂਰਾ ਕੀਤਾ। ਸੁਹਾਗਣਾਂ ਅਤੇ ਕੁੱਝ ਕੁਆਰੀਆਂ ਕੁੜੀਆਂ ਵਲੋਂ ਵੀ ਇਹ ਵਰਤ ਸਵੇਰੇ ਕਰੀਬ 4 ਵਜੇ ਤੋਂ ਲੈ ਕੇ ਰਾਤ ਨੂੰ ਚੰਦਰਮਾ ਦਰਸ਼ਨ ਤੱਕ ਰੱਖਿਆ ਗਿਆ।
ਦੱਸ ਦੇਈਏ ਕਿ ਸੁਹਾਗਣਾਂ ਨੇ ਇਸ ਵਰਤ ਦੌਰਾਨ ਸ਼ਾਮ ਚਾਰ ਵਜੇ ਦੇ ਬਾਅਦ ਮੰਦਿਰਾਂ ਵਿੱਚ ਕਰਵਾ ਚੌਥ ਦੀ ਕਥਾ ਸੁਣਨ ਲਈ ਪੂਰੀ ਸ਼ਰਧਾ ਵਿਖਾਈ ਅਤੇ ਪ੍ਰਮਾਤਮਾ ਅੱਗੇ ਪਤੀਆਂ ਦੀ ਲੰਮੀ ਉਮਰ ਦੀ ਵੀ ਅਰਦਾਸ ਕੀਤੀ । ਇੰਟਰਨੈੱਟ ਅਤੇ ਮੋਬਾਇਲ ਦੇ ਜਰਿਏ ਵਿਦੇਸ਼ਾਂ ਅਤੇ ਹੋਰ ਸ਼ਹਿਰਾਂ ’ਚ ਬੈਠੇ ਪਤੀਆਂ ਨੇ ਆਨਲਾਈਨ ਅਤੇ ਹੋਰ ਤਕਨੀਕਾਂ ਦਾ ਸਹਾਰਾ ਲੈ ਕੇ ਆਪਣੀਆਂ ਘਰਵਾਲੀਆਂ ਦੇ ਵਰਤ ਖੁਲਵਾਏ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ।