ਸ਼ਰਾਰਤੀ ਤੱਤਾਂ ਨੇ ਫੈਲਾਈ ਦਹਿਸ਼ਤ, ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ, ਐਕਟਿਵਾ ਤੇ ਥ੍ਰੀ-ਵ੍ਹੀਲਰ ਨੂੰ ਲਾਈ ਅੱਗ

05/20/2023 11:40:46 AM

ਫਿਲੌਰ (ਭਾਖੜੀ)- ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਘਰ ਦੇ ਬਾਹਰ ਖੜ੍ਹੇ ਇਕ ਮੋਟਰਸਾਈਕਲ, ਇਕ ਐਕਟਿਵਾ ਅਤੇ ਇਕ ਸਵਾਰੀ ਥ੍ਰੀ-ਵ੍ਹੀਲਰ ’ਤੇ ਤੇਲ ਪਾ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵਾਹਨ ਸੜ ਕੇ ਸਵਾਹ ਹੋ ਗਏ ਅਤੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।
ਮਿਲੀ ਸੂਚਨਾ ਮੁਤਾਬਕ ਮੁਹੱਲਾ ਜੈਨ ਮੰਦਰ ਨੇੜੇ ਰਹਿਣ ਵਾਲੇ ਅੰਕੁਰ ਅਤੇ ਉਸ ਦੇ ਗੁਆਂਢੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਰਾਤ 10 ਸਾਢੇ 10 ਵਜੇ ਆਪਣੇ ਕੰਮ ਤੋਂ ਘਰ ਵਾਪਸ ਆ ਗਏ। ਖਾਣਾ ਖਾ ਕੇ ਜਦੋਂ ਉਹ ਸੌਂ ਗਏ ਤਾਂ ਸਾਢੇ 12 ਵਜੇ ਦੇ ਕਰੀਬ ਗੁਆਂਢੀਆਂ ਦੇ ਘਰਾਂ ਦੇ ਅੰਦਰ ਸੜਨ ਵਰਗਾ ਬਦਬੂਦਾਰ ਧੂੰਆਂ ਜਾਣ ਲੱਗ ਪਿਆ।

ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ

ਉਨ੍ਹਾਂ ਨੇ ਬਾਹਰ ਆ ਦੇ ਦੇਖਿਆ ਤਾਂ ਅੰਕੁਰ ਦਾ ਮੋਟਰਸਾਈਕਲ ਅਤੇ ਰਾਕੇਸ਼ ਦੀ ਐਕਟਿਵਾ ਅੱਗ ਨਾਲ ਧੂ-ਧੂ ਕਰ ਕੇ ਸੜ ਰਹੇ ਸਨ। ਮੁਹੱਲਾ ਨਿਵਾਸੀਆਂ ਦੇ ਰੌਲਾ ਪਾਉਣ ’ਤੇ ਸਾਰੇ ਘਰਾਂ ਤੋਂ ਬਾਹਰ ਆ ਗਏ। ਲੋਕਾਂ ਨੇ ਮਿਲ ਕੇ ਪਾਣੀ ਦੀਆਂ ਬਾਲਟੀਆਂ ਭਰ ਕੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਮੋਟਰਸਾਈਕਲ ਅਤੇ ਐਕਟਿਵਾ ਸੜ ਕੇ ਸੁਆਹ ਹੋ ਚੁੱਕੇ ਸਨ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਾਰੇ ਇਸ ਘਟਨਾ ਦੀ ਆਪਸ ’ਚ ਚਰਚਾ ਕਰ ਰਹੇ ਸਨ ਤਾਂ ਉਸੇ ਸਮੇਂ ਨਾਲ ਦੇ ਮੁਹੱਲੇ ਤੋਂ ਵੀ ਅੱਗ ਲੱਗਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਹ ਸਾਰੇ ਭੱਜ ਕੇ ਉੱਥੇ ਪੁੱਜੇ ਤਾਂ ਵੇਖਿਆ ਕਿ ਸ਼ਰਾਰਤੀ ਤੱਤਾਂ ਨੇ ਮਨਜੀਤ ਕੁਮਾਰ ਦੇ ਘਰ ਦੇ ਬਾਹਰ ਖੜ੍ਹੇ ਸਵਾਰੀ ਥ੍ਰੀ-ਵਹੀਲਰ ਨੂੰ ਅੱਗੇ ਦੇ ਹਵਾਲੇ ਕੀਤਾ ਹੋਇਆ ਸੀ। ਘਟਨਾ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।

PunjabKesari

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ 75 ਫ਼ੀਸਦੀ ਲੋਕਾਂ ਦੇ ਵਾਹਨ ਲਗਜ਼ਰੀ ਕਾਰਾਂ ਘਰਾਂ ਦੇ ਬਾਹਰ ਖੜ੍ਹੀਆਂ ਹੁੰਦੀਆਂ ਹਨ, ਜਿਸ ਤਰ੍ਹਾਂ ਸ਼ਰਾਰਤੀ ਤੱਤ ਅੱਜ ਇਨ੍ਹਾਂ ਵਾਹਨਾਂ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਕੱਲ ਨੂੰ ਇਹ ਦੂਜੇ ਸ਼ਹਿਰ ਵਾਸੀਆਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜ਼ਿਸ਼ ਨਹੀਂ ਸੀ, ਸਗੋਂ ਬਿਨਾਂ ਕਾਰਨ ਉੱਧਰੋਂ ਗੁਜ਼ਰਦੇ ਹੋਏ 3 ਵਾਹਾਨਾਂ ਨੂੰ ਅੱਗ ਦੇ ਹਵਾਲੇ ਕਰ ਗਏ। ਜੇਕਰ ਇਹ ਮੁਲਜ਼ਮ ਜਲਦ ਨਾ ਫੜੇ ਗਏ ਤਾਂ ਕੱਲ ਨੂੰ ਹੋਰ ਵੀ ਵੱਡਾ ਨੁਕਸਾਨ ਕਰ ਸਕਦੇ ਹਨ। ਮੁਹੱਲਾ ਨਿਵਾਸੀਆਂ ਨੇ ਪੁਲਸ ਤੋਂ ਅਜਿਹਾ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਨਾਲ ਭਵਿੱਖ ’ਚ ਵੀ ਕੋਈ ਸ਼ਰਾਰਤ ਕਰਨ ਦੀ ਹਿੰਮਤ ਨਾ ਕਰ ਸਕੇ। ਪੁਲਸ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਮੁਹੱਲੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਕੇ ਜਲਦ ਹੀ ਇਨ੍ਹਾਂ ਸ਼ਰਾਰਤੀ ਤੱਤਾਂ ਦਾ ਪਤਾ ਲਗਾ ਕੇ ਫੜ ਲਿਆ ਜਾਵੇਗਾ।

PunjabKesari

ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News