ਨਾਬਾਲਗਾ ਨੂੰ ਭਜਾ ਕੇ ਲਿਜਾਣ ਵਾਲਾ ਕਾਬੂ, ਲੁੱਟ-ਖੋਹ ਦੇ ਮਾਮਲੇ ਵੀ ਨੇ ਦਰਜ
Tuesday, May 11, 2021 - 07:32 PM (IST)

ਮਹਿਤਪੁਰ (ਛਾਬੜਾ)-ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਬੋਹੜ ਸਿੰਘ ਪੁੱਤਰ ਹਰੀ ਸਿੰਘ ਭੱਠਾ ਵਾਸੀ ਮਹਿਤਪੁਰ ਦੇ ਬਿਆਨਾਂ ’ਤੇ ਉਸ ਦੀ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਦੇ ਦੋਸ਼ ਹੇਠ ਗਗਨਦੀਪ ਸਿੰਘ ਉਰਫ ਬਲਜੀਤ ਸਿੰਘ ਪੁੱਤਰ ਜਗਰਾਜ ਸਿੰਘ ਪਿੰਡ ਗ਼ਾਲਿਬ ਕਲਾਂ ਤਹਿਸੀਲ ਜਗਰਾਓਂ ਨੂੰ ਸੰਗੋਵਾਲ ਟੋਲ ਟੈਕਸ ਤੋਂ ਕਾਬੂ ਕਰ ਲਿਆ। ਪੁਲਸ ਨੇ ਉਸ ’ਤੇ ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਵਿਅਕਤੀ ਵਿਰੁੱਧ ਪਹਿਲਾਂ ਵੀ ਲੁੱਟ-ਖੋਹ ਦੇ ਥਾਣਾ ਜਗਰਾਓਂ ਵਿਖੇ ਮੁਕੱਦਮੇ ਦਰਜ ਹਨ ।