ਫ਼ਸਲ ਨੂੰ ਬੀਮਾਰੀ ਦੇ ਦੁਖ਼ੀ ਕਿਸਾਨ ਨੇ ਟਾਂਡਾ ''ਚ ਝੌਨੇ ਦੀ ਫ਼ਸਲ ਵਾਹੀ
Wednesday, Sep 14, 2022 - 01:49 PM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਸਰਕਾਰ ਵੱਲੋਂ ਇਸ ਸਾਲ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਸੀ ਉਸ ਆਧਾਰ 'ਤੇ ਕੁਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਬਿਜਲੀਵਾਲ ਟਾਂਡਾ ਨੇ ਦੋ ਏਕੜ ਝੌਨੇ ਦੀ ਸਿੱਧੀ ਬਿਜਾਈ ਕੀਤੀ ਪਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਪੂਰੀ ਮਿਹਨਤ ਕਰਨ ਦੇ ਬਾਵਜੂਦ ਵੀ ਝੌਨੇ ਦੀ ਫ਼ਸਲ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ: ਕੈਂਸਰ ਵੰਡ ਰਹੀ ਕਾਲਾ ਸੰਘਿਆਂ ਡਰੇਨ ਨੂੰ ਲੈ ਕੇ ਖੁੱਲ੍ਹਿਆ ਮੋਰਚਾ, ਜਲੰਧਰ-ਕਪੂਰਥਲਾ ਮੁੱਖ ਮਾਰਗ 'ਤੇ ਲਾਇਆ ਜਾਮ
ਅਖੀਰ ਅੱਜ ਮਜਬੂਰਨ ਫ਼ਸਲ ਨੂੰ ਵਾਹੁਣਾ ਪਿਆ। ਮੌਕੇ 'ਤੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਵੀ ਉਥੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਪਰ ਸਰਕਾਰ ਦੀਆਂ ਵੱਲੋਂ ਕਿਸਾਨਾਂ ਨੂੰ ਗੁਮਰਾਹ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਜਬੂਰ ਕੀਤਾ ਪਰ ਨਾਂ ਤਾਂ ਸਰਕਾਰ ਨੁਕਸਾਨੇ ਹੋਏ ਝੋਨੇ ਦੀ ਗਿਰਦਾਵਰੀ ਕਰਵਾ ਰਹੀ ਹੈ ਅਤੇ ਨਾ ਹੀ ਮੁਆਵਜ਼ੇ ਬਾਰੇ ਕੋਈ ਐਲਾਨ ਕਰ ਰਹੀ ਹੈ। ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਵਿੰਦਰ ਟਾਂਡਾ, ਜਸਪ੍ਰੀਤ ਸਿੰਘ, ਸਤਵਿੰਦਰ ਸਿੰਘ, ਜਗਤਾਰ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਨੂੰ ਲੈ ਕੇ ਬਿਜਲੀ ਮੰਤਰੀ ਹਰਭਜਨ ਸਿੰਘ ਤੋਂ ਜਾਣੋ ਕੀ ਹੈ ਪਾਲਿਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ