ਧੀਆਂ ਦਾ ਮੇਲਾ 23 ਮਾਰਚ ਨੂੰ ਨਕੋਦਰ ਵਿਖੇ ਕੀਤਾ ਜਾਵੇਗਾ ਆਯੋਜਿਤ

03/18/2024 2:18:14 PM

ਨਕੋਦਰ- ਸਮੂਹ ਪੰਜਾਬੀਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ  ਕਿ 23 ਮਾਰਚ ਨੂੰ ਧੀਆਂ ਦਾ ਮੇਲਾ 'ਵੇਹੜਾ ਮੈਂ ਮਲਿਆ' ਇਤਿਹਾਸਿਕ ਪੀਰਾਂ ਫਕੀਰਾਂ ਸ਼ਹਿਰ ਨਕੋਦਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਯੋਜਨ ਪੰਜਾਬੀ ਸਰਬ-ਕਲਾ ਸਾਹਿਤ ਅਕਾਦਮੀ ਰਜਿ: ਫਿਲੌਕ ਅਤੇ ਗੁਰੂ ਨਾਨਕ ਨੇਸ਼ਨਲ ਕਾਲਜ ਤੌਰ 'ਤੇ ਆਯੋਜਿਤ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਸੰਖੇਪ ਜਾਣਕਾਰੀ ਵਿਤ ਰਾਜਬੀਰ ਸਿੰਘ ਜੀ ਨੇ ਦੱਸਿਆ ਮੁੰਡਿਆਂ ਦਾ ਪੱਗ ਦਾ ਮੁਕਾਬਲਾ, ਦੇਸ਼ ਭਗਤੀ ਨੂੰ ਸਮਰਪਿਤ ਭਾਸ਼ਨ ਪ੍ਰਤਿਯੋਗਿਤਾ, ਲੁੱਡੀ ਨਾਚ ਦੇ ਮੁਕਾਬਲੇ, ਕੁੜੀਆਂ ਦੇ ਭੰਗੜੇ ਮੁਕਾਬਲੇ ਅਤੇ ਲੋਕ ਨਾਚ ਗਿੱਧੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੀਆਂ ਨਾਮਵਰ ਜਿਨ੍ਹਾਂ 'ਚ ਭੰਗੜੇ ਨਾਲ ਸੰਮਰਤ ਉਸਦਾਤ ਲੋਕ, ਲੋਕ ਸੇਵਕ ਅਤੇ ਰੰਗ ਮੰਚ ਨਾਲ ਜੁੜੇ ਹੋਏ ਲੋਕਾਂ ਦਾ ਅਵਾਰਡ ਦੇ ਕੇ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕ ਨਾਚ ਦੇ ਖੇਤਰ ਨਾਲ ਸੰਬਧਤ ਵੱਖ-ਵੱਖ ਸਕਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਜਾਵੇਗਾ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਮਾਰਸ਼ਲ ਆਰਟ ਸਾਡੇ ਵਿਰਸੇ ਨਾਲ ਜੁੜੇ ਹੋਏ ਲੋਕ ਨਾਚਾ ਅਤੇ ਗੀਤਾਂ ਵਨਗੀ  ਦੇਖਣ ਨੂੰ ਮਿਲੇਗਾ। ਲੋਕ ਗਾਇਕ ਅਤੇ ਫਿਲਮੀ ਸਿਤਾਰੇ ਵੀ ਆਪਣੀ ਕਲਾ ਦਾ ਮੁਜਾਹਰਾ ਕਰਨਗੇ। ਧੀਆਂ ਨੇ ਇਸ ਮੇਲੇ 'ਚ ਆਉਣ ਵਾਲੀਆਂ ਸਾਰੀਆਂ ਪੰਜਾਬਣਾਂ ਦੇ ਮਾਨ-ਸਨਮਾਨ 'ਚ  ਕੋਈ ਕਸਰ ਨਹੀਂ ਹੋਵੇਗੀ। ਮਾਂ ਬੋਲੀ ਅਤੇ ਲੋਕ ਨਾਚਾ ਨੂੰ ਪਿਆਰ ਕਰਨ ਵਾਲੀਆਂ ਮੁੱਖ ਦਰਸ਼ਕਾਂ ਨੂੰ ਆਪਣਾ ਚਾਨਣ ਵਰਗਾ ਚੇਹਰਾ ਲੈ ਕੇ ਆਉਣ ਲਈ ਸਾਡੇ ਵਲੋਂ ਬੇਨਤੀ ਹੈ। ਅਸੀਂ ਮੋਹ ਦਾ ਪੱਲਾ ਫੈਲਾ ਕੇ ਸਾਰਿਆਂ ਨੂੰ ਨਿੱਘੀ ਜੀ ਆਇਆ ਨੂੰ ਆਖਾਂਗੇ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News