ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ, ਪੜ੍ਹੋ ਪੂਰੀ ਲਿਸਟ
Thursday, Feb 27, 2025 - 01:27 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਅਗਲੇ ਮਹੀਨੇ ਯਾਨੀ ਕਿ ਮਾਰਚ ਵਿਚ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਦਰਅਸਲ ਮਾਰਚ ਮਹੀਨੇ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆਈ ਹੈ। 31 ਦਿਨਾਂ ਦੇ ਮਾਰਚ ਮਹੀਨੇ ਵਿਚ ਇਸ ਵਾਰ ਜਿੱਥੇ 5 ਐਤਵਾਰ ਹਨ, ਉੱਥੇ ਹੀ 4 ਸਰਕਾਰੀ ਛੁੱਟੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਵਿਚ ਦੋ ਰਾਖਵੀਆਂ ਛੁੱਟੀਆਂ ਹਨ ਜਦਕਿ ਇਕ ਸਰਕਾਰੀ ਛੁੱਟੀ ਐਤਵਾਰ ਵਾਲੇ ਦਿਨ ਆ ਰਹੀ ਹੈ।
14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਅਤੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਦੇ ਇਲਾਵਾ 23 ਮਾਰਚ ਦਿਨ ਐਤਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਸ ਤੋਂ ਇਲਾਵਾ 31 ਮਾਰਚ ਦਿਨ ਸੋਮਵਾਰ ਨੂੰ ਈਦ-ਉੱਲ-ਫਿਤਰ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, 2 ਮਹੀਨਿਆਂ ਤੱਕ ਰਹਿਣਗੀਆਂ ਲਾਗੂ
ਉਥੇ ਹੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਛੁੱਟੀ 8 ਮਾਰਚ ਸ਼ਨੀਵਾਰ ਨੂੰ ਆ ਰਹੀ ਹੈ, ਜਿਸ ਦੇ ਚੱਲਦੇ ਪੂਰੇ ਪੰਜਾਬ ਵਿਚ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਤੋਂ ਇਲਾਵਾ 15 ਮਾਰਚ ਸ਼ਨੀਵਾਰ ਨੂੰ ਹੋਲਾ-ਮੁਹੱਲਾ ਆ ਰਿਹਾ ਹੈ। 8 ਮਾਰਚ ਅਤੇ 15 ਮਾਰਚ ਵਾਲੀ ਛੁੱਟੀ ਪੰਜਾਬ ਵਿਚ ਰਾਖਵੀਂਆਂ ਛੁੱਟੀਆਂ ਵਿਚ ਐਲਾਨੀ ਗਈ ਹੈ। ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਮਾਰਚ ਮਹੀਨੇ ਵਿਚ ਜਿੱਥੇ 5 ਐਤਵਾਰ ਆ ਰਹੇ ਹਨ, ਉੱਥੇ ਹੀ 5 ਸ਼ਨੀਵਾਰ ਵੀ ਆ ਰਹੇ ਹਨ, ਸੂਬੇ ਦੇ ਕਈ ਸਕੂਲਾਂ ਵਿਚ ਸ਼ਨੀਵਾਰ ਵੀ ਛੁੱਟੀ ਹੁੰਦੀ ਹੈ।
ਇਹ ਵੀ ਪੜ੍ਹੋ : ਵੱਡੀ ਕਾਰਵਾਈ: 6 ਕਾਂਗਰਸੀ ਕੌਂਸਲਰਾਂ 'ਤੇ ਡਿੱਗੀ ਗਾਜ, 5 ਸਾਲਾਂ ਲਈ ਪਾਰਟੀ ’ਚੋਂ ਕੀਤਾ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e