ਵੱਡੀ ਖ਼ਬਰ ; 13 ਮਾਰਚ ਤੱਕ ਰੱਦ ਹੋਈਆਂ ਕਈ ਟ੍ਰੇਨਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ
Monday, Mar 03, 2025 - 05:30 AM (IST)

ਜਲੰਧਰ (ਪੁਨੀਤ)- ਫਿਰੋਜ਼ਪੁਰ ਡਵੀਜ਼ਨ ਦੇ ਅੰਮ੍ਰਿਤਸਰ-ਪਠਾਨਕੋਟ ਸੈਕਸ਼ਨ ’ਤੇ ਬਟਾਲਾ ਰੇਲਵੇ ਸਟੇਸ਼ਨ ਵਿਚ ਨਾਨ-ਇੰਟਰਲਾਕਿੰਗ ਦੇ ਕੰਮ ਕਾਰਨ 3 ਤੋਂ 13 ਮਾਰਚ ਤਕ ਕਈ ਟ੍ਰੇਨਾਂ ਪ੍ਰਭਾਵਿਤ ਰਹਿਣਗੀਆਂ।
ਇਸ ਦੌਰਾਨ ਅੰਮ੍ਰਿਤਸਰ-ਪਠਾਨਕੋਟ ਪੈਸੰਜਰ (54611), ਪਠਾਨਕੋਟ-ਅੰਮ੍ਰਿਤਸਰ ਪੈਸੰਜਰ (54614), ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈੱਸ (14633), ਪਠਾਨਕੋਟ-ਅੰਮ੍ਰਿਤਸਰ ਪੈਸੰਜਰ (54616), ਪਠਾਨਕੋਟ-ਵੇਰਕਾ (74674), ਵੇਰਕਾ-ਪਠਾਨਕੋਟ (74673), ਅੰਮ੍ਰਿਤਸਰ -ਕਾਦੀਆਂ (74691) ਅਤੇ ਕਾਦੀਆਂ-ਅੰਮ੍ਰਿਤਸਰ (74692) ਰੱਦ ਰਹਿਣਗੀਆਂ।
ਇਹ ਵੀ ਪੜ੍ਹੋ- ਨਸ਼ਾ ਤਸਕਰੀ ਦਾ ਅਨੋਖਾ ਮਾਮਲਾ ; ਇਕ ਪੈਕਟ ਸਪਲਾਈ ਕਰਨ ਬਦਲੇ ਸਮੱਗਲਰ ਲੈਂਦਾ 10,000 ਰੁਪਏ
ਇਸ ਤੋਂ ਇਲਾਵਾ (74671) ਅੰਮ੍ਰਿਤਸਰ-ਪਠਾਨਕੋਟ ਨੂੰ 7 ਅਤੇ 9 ਮਾਰਚ ਨੂੰ 50 ਮਿੰਟ ਦੀ ਦੇਰੀ ਨਾਲ ਚਲਾਇਆ ਜਾਵੇਗਾ। ਟਾਟਾਨਗਰ-ਜੰਮੂਤਵੀ (18101) ਅਤੇ ਸੰਬਲਪੁਰ-ਜੰਮੂਤਵੀ (18309) ਐਕਸਪ੍ਰੈੱਸ 5 ਤੋਂ 10 ਮਾਰਚ ਤਕ ਅੰਮ੍ਰਿਤਸਰ ਸਟੇਸ਼ਨ ’ਤੇ ਹੀ ਸਮਾਪਤ ਹੋਵੇਗੀ, ਜਦਕਿ ਜੰਮੂਤਵੀ-ਟਾਟਾਨਗਰ (18102) ਅਤੇ ਜੰਮੂਤਵੀ-ਸੰਬਲਪੁਰ (18310) ਐਕਸਪ੍ਰੈੱਸ 8 ਤੋਂ 13 ਮਾਰਚ ਤਕ ਅੰਮ੍ਰਿਤਸਰ ਤੋਂ ਹੀ ਆਰੰਭ ਹੋਵੇਗੀ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਟ੍ਰੇਨ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਤਾਂ ਕਿ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e