ਸਰਕਾਰੀ ਕੰਨਿਆ ਸਕੂਲ ਮੋਗਾ ਵਿਖੇ ਵਿਧਾਇਕ ਅਮਨਦੀਪ ਕੌਰ ਨੇ ਦੋ ਲੈਬ ਦਾ ਰੱਖਿਆ ਨੀਂਹ ਪੱਥਰ
Wednesday, Feb 19, 2025 - 04:03 PM (IST)

ਮੋਗਾ (ਕਸ਼ਿਸ਼) : ਪੰਜਾਬ ਦੇ 40 ਸਕੂਲਾਂ ਨੂੰ ਲੈਬ ਅਤੇ ਕਮਰਿਆਂ ਦੀ ਗਰਾਂਟ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਮੋਗਾ ਜ਼ਿਲ੍ਹਾ ਦੇ ਸਰਕਾਰੀ ਕੰਨਿਆ ਸਕੂਲ ਵਿਚ ਪਹਿਲੀ ਗਰਾਂਟ ਪਹੁੰਚੀ ਅਤੇ ਇਸ ਗਰਾਂਟ ਨੂੰ ਲੈ ਕੇ ਅੱਜ ਮੋਗਾ ਦੇ ਸਕੂਲ ਵਿਚ ਦੋ ਲੈਬ ਦੇ ਕਮਰਿਆਂ ਦਾ ਨੀਂਹ ਪੱਥਰ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਰੱਖਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਵਿਚ 40 ਸਕੂਲਾਂ ਨੂੰ ਲੈਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਦਿੱਤੀ ਗਈ ਹੈ। ਸਾਡੇ ਸਕੂਲ ਨੂੰ ਵੀ ਦੋ ਲੈਬ ਅਤੇ ਦੋ ਕਮਰਿਆਂ ਦੀ ਗਰਾਂਟ ਪਾਸ ਹੋਈ ਹੈ ਜਿਸ ਵਿਚ ਸਾਨੂੰ ਇਕ ਲੈਬ ਲਈ 13 ਲੱਖ ਰੁਪਏ ਅਤੇ ਇਕ ਰੂਮ ਲਈ 10 ਲੱਖ ਰੁਪਏ ਦੀ ਗਰਾਂਟ ਆ ਚੁੱਕੀ ਹੈ। ਸਾਡੇ ਸਕੂਲ ਵਿਚ ਦੋ ਲੈਬ ਅਤੇ ਦੋ ਕਮਰੇ ਬਣਨੇ ਹਨ ਅੱਜ ਇਨ੍ਹਾਂ ਦਾ ਨੀਂਹ ਪੱਥਰ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਰੱਖਿਆ ਗਿਆ ਅਤੇ ਜਲਦੀ ਹੀ ਲੈਬ ਤਿਆਰ ਕਰਕੇ ਸਕੂਲ ਵਿਚ ਬੱਚਿਆਂ ਨੂੰ ਇਸਤੇਮਾਲ ਕਰਨ ਲਈ ਦਿੱਤੀ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕਿਹਾ ਗਿਆ ਕਿ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਿੱਖਿਆ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ 40 ਸਕੂਲਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਮੋਗਾ ਦੇ ਸਰਕਾਰੀ ਕੰਨਿਆ ਸਕੂਲ ਵਿਖੇ ਦੋ ਲੈਬ ਅਤੇ ਦੋ ਕਮਰੇ ਦੀ ਗਰਾਂਟ 26 ਲੱਖ ਰੁਪਏ ਲੈਬ ਲਈ ਅਤੇ 18 ਲੱਖ ਰੁਪਏ ਕਮਰਿਆਂ ਲਈ ਗਰਾਂਟ ਦਿੱਤੀ ਗਈ ਹੈ ਜਿਸ ਦਾ ਅੱਜ ਅਸੀਂ ਨੀਹ ਪੱਥਰ ਰੱਖਿਆ ਤੇ ਜਲਦੀ ਹੀ ਇਸ ਨੂੰ ਤਿਆਰ ਕਰ ਦਿੱਤਾ ਜਾਵੇਗਾ।