ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

11/02/2018 2:26:17 AM

ਫਗਵਾਡ਼ਾ,   (ਹਰਜੋਤ)-  ਫਗਵਾਡ਼ਾ ਦੇ ਮੁਹੱਲਾ ਪੀਪਾ ਰੰਗੀ ਵਿਖੇ ਘਰ ਦੇ ਅੱਗਿਓਂ ਲੰਘਦੀਆਂ ਹਾਈਵੋਲਟੇਜ ਜਾਂਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਹਰਿੰਦਰ ਪ੍ਰਸ਼ਾਦ ਵਾਸੀ ਪਿੰਡ ਹਰਦਾਸਪੁਰ ਜ਼ਿਲਾ ਤਰਾਈਆਂ (ਬਿਹਾਰ) ਹਾਲ ਵਾਸੀ ਪੀਪਾਰੰਗੀ ਫਗਵਾਡ਼ਾ ਵਜੋਂ ਹੋਈ ਹੈ। ਮ੍ਰਿਤਕ ਦੀ ਭੈਣ ਪੁਸ਼ਪਾ ਦੇਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ ਕੋਠੇ ’ਤੇ ਲੱਗੀ ਤੋਰੀਆਂ ਦੀ ਵੇਲ੍ਹ ਨੂੰ ਚਾਕੂ ਨਾਲ ਕੱਟ ਰਿਹਾ ਸੀ ਕਿ ਇਸ ਦੌਰਾਨ ਘਰ ਦੇ ਅੱਗਿਓਂ ਹਾਈਵੋਲਟੇਜ ਦੀਆਂ ਤਾਰਾਂ ਦੀ ਲਪੇਟ ’ਚ ਆ ਗਿਆ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। 
 


Related News