ਮਿੱਟੀ ਦੀ ਢਿੱਗ ਡਿੱਗਣ ਨਾਲ ਮਨਰੇਗਾ ਮਜ਼ਦੂਰ ਦੀ ਮੌਤ
Thursday, Dec 12, 2019 - 10:10 PM (IST)

ਨੂਰਪੁਰ ਬੇਦੀ, (ਕੁਲਦੀਪ ਸ਼ਰਮਾ)- ਨੂਰਪੁਰ ਬੇਦੀ ਪੁਲਸ ਥਾਣੇ ਅਧੀਨ ਪੈਂਦੇ ਪਿੰਡ ਕਲਮਾਂ ਦੇ ਵਿਅਕਤੀ ਚੰਨਣ ਰਾਮ ਪੁੱਤਰ ਕ੍ਰਿਸ਼ਨਾ ਦੀ ਅੱਜ ਮਨਰੇਗਾ ਦੀ ਮਜ਼ਦੂਰੀ ਕਰਨ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿੰਡ ਰਾਮਪੁਰ ਠੋਡਾ ਵਿਖੇ ਮਨਰੇਗਾ ਸਕੀਮ ਤਹਿਤ ਮਜ਼ਦੂਰੀ ਕਰ ਰਿਹਾ ਸੀ ਤਾਂ ਅਚਾਨਕ ਮਿੱਟੀ ਦਾ ਢਿੱਗ ਉਸ ਦੇ ਉਪਰ ਡਿੱਗ ਪਈ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸਾ. ਸਰਪੰਚ ਅਮਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਮ੍ਰਿਤਕ ਚੰਨਣ ਰਾਮ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੋਸਟਮਾਰਟਮ ਅੱਜ ਕਰਵਾਇਆ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਵਾਰਸਾਂ ਨੂੰ ਬਣਦਾ ਮੁਅਾਵਜ਼ਾ ਦਿੱਤਾ ਜਾਵੇ।