ਨਿਰਦੇਸ਼ਾਂ ਦੇ ਬਾਵਜੂਦ ਸਾਲਿਡ ਵੇਸਟ ਮਾਮਲੇ ’ਚ ਕੁਝ ਖ਼ਾਸ ਨਹੀਂ ਕਰ ਰਿਹਾ ਨਿਗਮ, 27 ਨੂੰ NGT ’ਚ ਸੁਣਵਾਈ

Monday, Sep 16, 2024 - 03:04 PM (IST)

ਜਲੰਧਰ (ਖੁਰਾਣਾ)-ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਦੇ ਸ਼ਹਿਰਾਂ ਵਿਚ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਸਾਲ 2016 ਵਿਚ ਬਣਾਏ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਐੱਨ. ਜੀ. ਟੀ. ਨੇ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੋਈ ਹੈ। ਵਰਣਨਯੋਗ ਹੈ ਕਿ ਐੱਨ. ਜੀ. ਟੀ. ਨੇ ਸਤੰਬਰ 2022 ਵਿਚ ਪੰਜਾਬ ’ਤੇ 2080 ਕਰੋੜ ਰੁਪਏ ਦਾ ਵਾਤਾਵਰਣ ਹਰਜਾਨਾ ਲਾਇਆ ਸੀ ਅਤੇ ਇਸ ਰਕਮ ਨੂੰ ਵੱਖਰੇ ਅਕਾਊਂਟ ਵਿਚ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਦੋ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਾ ਤਾਂ ਹਰਜਾਨਾ ਦਿੱਤਾ ਅਤੇ ਨਾ ਹੀ ਕੋਈ ਵੱਖਰਾ ਅਕਾਊਂਟ ਬਣਾਇਆ। ਹਾਲ ਹੀ ਵਿਚ ਐੱਨ. ਜੀ. ਟੀ. ਨੇ ਪੰਜਾਬ ’ਤੇ 1026 ਕਰੋੜ ਰੁਪਏ ਦਾ ਵਾਤਾਵਰਨ ਹਰਜਾਨਾ ਫਿਰ ਲਾਇਆ ਹੈ ਅਤੇ ਇਕ ਮਹੀਨੇ ਅੰਦਰ ਇਹ ਰਕਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਐੱਨ. ਜੀ. ਟੀ. ਮੁਤਾਬਕ ਪੰਜਾਬ ਦੀ ਅਫ਼ਸਰਸ਼ਾਹੀ ਨੇ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 27 ਸਤੰਬਰ ਨੂੰ ਹੋਣੀ ਹੈ, ਜਿਸ ਤੋਂ ਪਹਿਲਾਂ ਚੀਫ ਸੈਕਟਰੀ ਨੇ ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਪਾਲਣਾ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ- ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ 'ਚ ਵੇਖ ਲਵੋ ਹਾਲ

ਚੀਫ਼ ਸੈਕਟਰੀ ਦੇ ਨਿਰਦੇਸ਼ਾਂ ਦੇ ਬਾਵਜੂਦ ਜਲੰਧਰ ਨਿਗਮ ਦੇ ਅਧਿਕਾਰੀ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਦੀ ਪਾਲਣਾ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੇ ਅਤੇ ਅਜੇ ਵੀ ਇਸ ਮਾਮਲੇ ਵਿਚ ਖਾਨਾਪੂਰਤੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਨੇ ਪਿੰਡ ਵਰਿਆਣਾ ਵਿਚ ਬਾਇਓ-ਮਾਈਨਿੰਗ ਪਲਾਂਟ ਦਾ ਉਦਘਾਟਨ ਕੀਤਾ ਸੀ, ਉਥੇ ਅੱਜ ਵੀਰਾਨੀ ਛਾਈ ਹੋਈ ਹੈ ਅਤੇ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋਇਆ। ਜਿਹੜੀਆਂ ਥਾਵਾਂ ’ਤੇ ਪਿਟ ਕੰਪੋਸਟਿੰਗ ਯੂਨਿਟ ਤਿਆਰ ਕੀਤੇ ਗਏ ਸਨ, ਉੱਥੇ ਵੀ ਖਾਦ ਨਹੀਂ ਬਣ ਰਹੀ ਅਤੇ ਵਿੰਡ੍ਰੋ ਕੰਪੋਸਟਿੰਗ ’ਤੇ ਵੀ ਕੰਮ ਨਹੀਂ ਹੋ ਰਿਹਾ। ਭੋਗਪੁਰ ਵਾਲੇ ਪਲਾਂਟ ਵਿਚ ਕੂੜੇ ਦੀ ਪ੍ਰੋਸੈਸਿੰਗ ਦਾ ਖੂਹ-ਖਾਤੇ ਪੈ ਗਿਆ ਹੈ। ਹੁਣ ਵੇਖਣਾ ਹੈ ਕਿ 27 ਸਤੰਬਰ ਨੂੰ ਜਲੰਧਰ ਦੇ ਮਾਮਲੇ ਵਿਚ ਐੱਨ. ਜੀ. ਟੀ. ਕੋਲ ਕੀ ਰਿਪੋਰਟ ਜਾਂਦੀ ਹੈ ਅਤੇ ਚੀਫ਼ ਸੈਕਟਰੀ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News