ਨਿਗਮ ਨੇ ਜਿੱਥੇ-ਜਿੱਥੇ ਟੁੱਟੀਆਂ ਸੜਕਾਂ ’ਤੇ ਪੈਚ ਲਾਏ, ਬੱਜਰੀ ਖਿੱਲਰ ਗਈ, ਝਾੜੂ ਨਾਲ ਇਕੱਠੀ ਕਰਨੀ ਪਈ

Monday, Dec 02, 2024 - 02:20 PM (IST)

ਨਿਗਮ ਨੇ ਜਿੱਥੇ-ਜਿੱਥੇ ਟੁੱਟੀਆਂ ਸੜਕਾਂ ’ਤੇ ਪੈਚ ਲਾਏ, ਬੱਜਰੀ ਖਿੱਲਰ ਗਈ, ਝਾੜੂ ਨਾਲ ਇਕੱਠੀ ਕਰਨੀ ਪਈ

ਜਲੰਧਰ (ਖੁਰਾਣਾ)-ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸਾਫ਼-ਸਫ਼ਾਈ ਦੇ ਇਲਾਵਾ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ, ਜਿਨ੍ਹਾਂ ਤਹਿਤ ਸੜਕਾਂ ’ਤੇ ਪੈਚਵਰਕ ਤਕ ਕੀਤਾ ਗਿਆ। ਹਾਲਾਂਕਿ ਇਹ ਪੈਚਵਰਕ ਇਸ ਲਈ ਕੀਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਟੁੱਟੀਆਂ ਸੜਕਾਂ ਦੀ ਸਮੱਸਿਆ ਤੋਂ ਨਿਜਾਤ ਮਿਲੇ ਪਰ ਹੁਣ ਇਹੀ ਪੈਚਵਰਕ ਲੋਕਾਂ ਦੀ ਸਮੱਸਿਆ ਦਾ ਕਾਰਨ ਬਣ ਰਿਹਾ ਹੈ। ਖਾਸ ਗੱਲ ਇਹ ਹੈ ਕਿ ਨਗਰ ਨਿਗਮ ਨੇ ਪਿਛਲੇ ਦਿਨੀਂ ਜਿੱਥੇ-ਜਿੱਥੇ ਵੀ ਸੜਕਾਂ ’ਤੇ ਪੈਚਵਰਕ ਲੁਆੲ ੇ ਹਨ, ਸਾਰੀਆਂ ਥਾਵਾਂ ’ਤੇ ਇਨ੍ਹਾਂ ਪੈਚਵਰਕ ਦੀ ਬੱਜਰੀ ਖਿੱਲਰ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ PA ਬਣ ਕੇ ਕਰ 'ਤਾ ਵੱਡਾ ਕਾਂਡ, ਸਾਹਮਣੇ ਆਈ ਸੱਚਾਈ ਨੇ ਉਡਾਏ ਹੋਸ਼

ਕੁਝ ਦਿਨ ਪਹਿਲਾਂ ਮਾਡਲ ਟਾਊਨ ਸ਼ਮਸ਼ਾਨਘਾਟ ਨੇੜੇ ਸੜਕਾਂ ’ਤੇ ਪੈਚਵਰਕ ਦਾ ਬੁਰਾ ਹਾਲ ਸੀ ਅਤੇ ਨਿਗਮ ਨੇ ਖੁਦ ਝਾੜੂ ਲਾ ਕੇ ਉਥੇ ਖਿੱਲਰੀ ਬੱਜਰੀ ਨੂੰ ਇਕੱਠਾ ਕੀਤਾ ਸੀ। ਹੁਣ ਉਹੋ ਜਿਹੇ ਹਾਲਾਤ ਮੈਨਬਰੋ ਚੌਕ ਨੇੜੇ ਹੋ ਗਏ ਹਨ, ਜਿੱਥੇ ਨਿਗਮ ਨੇ ਕੁਝ ਸਮਾਂ ਪਹਿਲਾਂ ਟੁੱਟੀਆਂ ਸੜਕਾਂ ’ਤੇ ਪੈਚ ਲਾਏ ਸਨ। ਇਸ ਪੈਚਵਰਕ ਦੀ ਬੱਜਰੀ ਵੀ ਪੂਰੀ ਤਰ੍ਹਾਂ ਨਾਲ ਖਿੱਲਰ ਗਈ ਹੈ। ਲੋਕਾਂ ਦੀ ਮੰਗ ਹੈ ਕਿ ਮੈਨਬਰੋ ਚੌਕ ਦੇ ਆਲੇ-ਦੁਆਲੇ ਲਾਏ ਗਏ ਪੈਚਵਰਕ ਦੀ ਬੱਜਰੀ ਨੂੰ ਵੀ ਝਾੜੂ ਲਾ ਕੇ ਇਕੱਠਾ ਕੀਤਾ ਜਾਵੇ ਤਾਂ ਜੋ ਵਾਹਨ ਚਾਲਕ ਤਿਲਕਣ ਦਾ ਸ਼ਿਕਾਰ ਨਾ ਹੋਣ। ਗੁਰੂ ਤੇਗ ਬਹਾਦਰ ਨਗਰ ਦੀ ਮੁੱਖ ਸੜਕ ’ਤੇ ਲਾਏ ਗਏ ਪੈਚ ਉੱਖੜ ਚੁੱਕੇ ਹਨ, ਜੋ ਲੋਕਾਂ ਦੀ ਦਿੱਕਤ ਦਾ ਕਾਰਨ ਬਣ ਰਹੇ ਹਨ। (ਸੱਜੇ) ਮੈਨਬਰੋ ਚੌਕ ਵਿਖੇ ਨਿਗਮ ਵੱਲੋਂ ਲਾਇਆ ਗਿਆ ਪੈਚਵਰਕ ਹੁਣ ਬੱਜਰੀ ਵਿਚ ਬਦਲ ਚੁੱਕਾ ਹੈ।

PunjabKesari

ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਜਿੱਤਣ ਵਾਲੇ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ

ਗੁਰੂ ਗੋਬਿੰਦ ਸਿੰਘ ਨਗਰ ਅਤੇ ਜੀ. ਟੀ. ਬੀ. ਐਨਕਲੇਵ ਦੀਆਂ ਸੜਕਾਂ ਦਾ ਵੀ ਬੁਰਾ ਹਾਲ
ਟੁੱਟੀਆਂ ਸੜਕਾਂ ’ਤੇ ਨਗਰ ਨਿਗਮ ਵੱਲੋਂ ਲਾਏ ਗਏ ਪੈਚਵਰਕ ਤਾਂ ਕੁਝ ਹੀ ਦਿਨਾਂ ਬਾਅਦ ਉੱਖੜ ਚੁੱਕੇ ਹਨ ਪਰ ਅੰਦਰੂਨੀ ਕਾਲੋਨੀਆਂ ਵਿਚ ਵੀ ਹਾਲਾਤ ਕਾਫ਼ੀ ਬੁਰੇ ਹਨ। ਕੁਝ ਸਮਾਂ ਪਹਿਲਾਂ ਨਿਗਮ ਨੇ ਜੀ. ਟੀ. ਬੀ. ਨਗਰ ਦੇ ਨਾਲ ਲੱਗਦੀਆਂ ਗੁਰੂ ਗੋਬਿੰਦ ਸਿੰਘ ਨਗਰ ਅਤੇ ਜੀ. ਟੀ. ਬੀ. ਐਨਕਲੇਵ ਵਰਗੀਆਂ ਕਾਲੋਨੀਆਂ ਵਿਚ ਨਵੀਆਂ ਸੜਕਾਂ ਬਣਾਈਆਂ ਸਨ ਪਰ ਇਹ ਜਲਦੀ ਹੀ ਟੁੱਟ ਗਈਆਂ। ਉਸ ਤੋਂ ਬਾਅਦ ਇਨ੍ਹਾਂ ਸੜਕਾਂ ’ਤੇ ਪੈਚਵਰਕ ਕੀਤਾ ਗਿਆ ਸੀ ਪਰ ਹੁਣ ਇਹ ਪੈਚਵਰਕ ਵੀ ਪੂਰੀ ਤਰ੍ਹਾਂ ਉੱਖੜ ਚੁੱਕਾ ਹੈ, ਜਿਸ ਕਾਰਨ ਕਾਲੋਨੀਆਂ ਦੇ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ’ਚ ਨਿਗਮ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਸੜਕਾਂ ਦੀ ਗੁਣਵੱਤਾ ਦੀ ਜਾਂਚ ਲਈ ਤਾਇਨਾਤ ਕੀਤੀ ਗਈ ਥਰਡ ਪਾਰਟੀ ਏਜੰਸੀ ’ਤੇ ਵੀ ਸਵਾਲ ਉਠ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਸੜਕਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਚੰਗੀ ਰਕਮ ਅਦਾ ਕਰਦੀ ਹੈ।

ਇਹ ਵੀ ਪੜ੍ਹੋ- PGI 'ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਸਹੂਲਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News