ਮਾਸਟਰ ਤਾਰਾ ਸਿੰਘ ਨਗਰ ’ਚ ‘ਵਿਰਾਸਤ ਹਵੇਲੀ’ ਵਾਲੀ ਬਿਲਡਿੰਗ ਨੂੰ ਨਿਗਮ ਨੇ ਫਿਰ ਕੀਤਾ ਸੀਲ
Thursday, Sep 15, 2022 - 03:39 PM (IST)
ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਨਿਗਮ ਦੇ ਬਿਲਡਿੰਗ ਵਿਭਾਗ ਨੇ ਬੁੱਧਵਾਰ ਮਾਸਟਰ ਤਾਰਾ ਸਿੰਘ ਨਗਰ ਵਿਚ ‘ਵਿਰਾਸਤ ਹਵੇਲੀ’ ਵਾਲੀ ਬਿਲਡਿੰਗ ਵਿਚ ਕਾਰਵਾਈ ਕਰਕੇ ਉਸ ਨੂੰ ਸੀਲ ਕਰ ਦਿੱਤਾ। ਦੋਸ਼ ਹੈ ਕਿ ਇਹ ਬਿਲਡਿੰਗ ਨਿਯਮਾਂ ਦੇ ਉਲਟ ਬਣਾਈ ਗਈ ਹੈ ਅਤੇ ਇਸ ਵਿਚ ਪਾਰਕਿੰਗ ਤੱਕ ਦੀ ਵੀ ਵਿਵਸਥਾ ਨਹੀਂ ਕੀਤੀ ਗਈ। ਇਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪੈਂਚਰ ਲਗਵਾਉਣ ਲਈ ਪੈਟਰੋਲ ਪੰਪ ਨੇੜੇ ਰੁਕਿਆ ਵਿਅਕਤੀ, ਗੱਡੀ 'ਚੋਂ ਉੱਡੀ 8 ਲੱਖ ਦੀ ਨਕਦੀ
ਜ਼ਿਕਰਯੋਗ ਹੈ ਕਿ ਫਰਵਰੀ 2018 ਵਿਚ ਵੀ ਲੋਕਪਾਲ ਦੇ ਨਿਰਦੇਸ਼ਾਂ ’ਤੇ ਜਲੰਧਰ ਨਿਗਮ ਨੇ ਇਸ ਬਿਲਡਿੰਗ ਨੂੰ ਸੀਲ ਕੀਤਾ ਸੀ ਪਰ ਬਾਅਦ ਵਿਚ ਸੀਲ ਨੂੰ ਖੁੱਲ੍ਹਵਾ ਲਿਆ ਗਿਆ ਸੀ। ਇਸ ਸਬੰਧੀ ਦੁਬਾਰਾ ਸ਼ਿਕਾਇਤਾਂ ਹੋਣ ’ਤੇ ਨਿਗਮ ਨੇ ਲਗਭਗ 4 ਸਾਲ ਬਾਅਦ ਇਸ ਨੂੰ ਫਿਰ ਸੀਲ ਕਰ ਦਿੱਤਾ। ਹੁਣ ਇਸ ਬਿਲਡਿੰਗ ਵਿਚ ਇੰਪਾਇਰ ਹੈਰੀਟੇਜ ਦੇ ਨਾਂ ਨਾਲ ਰੈਸਟੋਰੈਂਟ ਚਲਾਇਆ ਜਾ ਰਿਹਾ ਸੀ, ਜੋ ਅਕਾਲੀ ਨੇਤਾਵਾਂ ਨਾਲ ਸਬੰਧਤ ਸੀ। ਕੁਝ ਦਿਨ ਪਹਿਲਾਂ ਹੀ ਇਥੇ ਸੁਖਬੀਰ ਬਾਦਲ ਨੇ ਆ ਕੇ ਇਕ ਬੈਠਕ ਤੱਕ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ