ਲੋਕਲ ਬਾਡੀਜ਼ ਮੰਤਰੀ ਦੇ ਨਿਰਦੇਸ਼ਾਂ ’ਤੇ ਬਿਜਲੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੋਇਆ ਨਿਪਟਾਰਾ

Saturday, Jan 06, 2024 - 10:32 AM (IST)

ਲੋਕਲ ਬਾਡੀਜ਼ ਮੰਤਰੀ ਦੇ ਨਿਰਦੇਸ਼ਾਂ ’ਤੇ ਬਿਜਲੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੋਇਆ ਨਿਪਟਾਰਾ

ਜਲੰਧਰ (ਪੁਨੀਤ)–ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਵਰਕਾਮ ਵੱਲੋਂ ਵਰਿਆਣਾ ਅਤੇ ਹੀਰਾਪੁਰ ਵਿਚ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 41 ਬਿਜਲੀ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਦੇ ਹੋਏ ਵੱਡੀ ਰਾਹਤ ਦਿੱਤੀ ਗਈ। ਕੈਂਪ ਵਿਚ ਨੇੜਲੇ ਇਲਾਕਿਆਂ ਦੇ 235 ਤੋਂ ਵੱਧ ਖ਼ਪਤਕਾਰਾਂ ਨੇ ਹਿੱਸਾ ਲਿਆ।

ਸੁਪਰਿੰਟੈਂਡੈਂਟ ਇੰਜੀ. ਸੁਰਿੰਦਰਪਾਲ ਸੋਂਧੀ ਅਤੇ ਵੈਸਟ ਦੇ ਐਕਸੀਅਨ ਇੰਜੀ. ਸੰਨੀ ਭਾਂਗਰਾ ਦੀ ਪ੍ਰਧਾਨਗੀ ਵਿਚ ਆਯੋਜਿਤ ਇਸ ਕੈਂਪ ਵਿਚ ਮਕਸੂਦਾਂ ਡਿਵੀਜ਼ਨ ਅਧੀਨ ਪਟੇਲ ਚੌਂਕ ਦੀ ਟੈੱਕ-4 ਸਬ-ਡਿਵੀਜ਼ਨ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇੰਜੀ. ਸੰਨੀ ਭਾਂਗਰਾ ਨੇ ਦੱਸਿਆ ਕਿ ਬਿਜਲੀ ਬਿੱਲਾਂ ਅਤੇ ਹੋਰਨਾਂ ਨਾਲ ਸਬੰਧਤ 41 ਖ਼ਪਤਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ। ਇਨ੍ਹਾਂ ਵਿਚ ਬਿਜਲੀ ਮੁਆਫ਼ੀ ਸਬੰਧੀ 10 ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਦੇ ਹੋਏ ਮਾਨਤਾ ਦਿੱਤੀ ਗਈ, ਜਦਕਿ 8 ਖ਼ਪਤਕਾਰਾਂ ਦੀਆਂ ਬਕਾਇਆ ਰਾਸ਼ੀ ਸਬੰਧੀ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਹੱਲ ਕੀਤਾ ਗਿਆ। ਇਸੇ ਤਰ੍ਹਾਂ ਨਾਲ 6 ਖ਼ਪਤਕਾਰਾਂ ਦੇ 300 ਯੂਨਿਟ ਬਿਜਲੀ ਮੁਆਫ਼ੀ ਸਬੰਧੀ ਕੁਨੈਕਸ਼ਨ ਰਿਲੀਜ਼ ਕੀਤੇ ਗਏ ਅਤੇ 17 ਤੋਂ ਵੱਧ ਖ਼ਪਤਕਾਰਾਂ ਦੇ ਗਲਤ ਬਿੱਲਾਂ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕੀਤਾ ਗਿਆ।

ਇਹ ਵੀ ਪੜ੍ਹੋ : ਕਾਂਗਰਸੀ MLA ਸੁਖਪਾਲ ਖਹਿਰਾ ਨੂੰ ਭੇਜਿਆ ਗਿਆ ਜੁਡੀਸ਼ੀਅਲ ਹਿਰਾਸਤ 'ਚ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News