ਟ੍ਰੇਨਾਂ ’ਚ ਦੇਰੀ ਦਾ ਸਿਲਸਿਲਾ ਜਾਰੀ: ਲੋਕਲ ਸਣੇ ਲੰਬੇ ਰੂਟਾਂ ਦੀਆਂ ਵੱਖ-ਵੱਖ ‘ਟ੍ਰੇਨਾਂ ਘੰਟਿਆਂ ਤੱਕ ਲੇਟ’

Thursday, Dec 26, 2024 - 04:10 AM (IST)

ਟ੍ਰੇਨਾਂ ’ਚ ਦੇਰੀ ਦਾ ਸਿਲਸਿਲਾ ਜਾਰੀ: ਲੋਕਲ ਸਣੇ ਲੰਬੇ ਰੂਟਾਂ ਦੀਆਂ ਵੱਖ-ਵੱਖ ‘ਟ੍ਰੇਨਾਂ ਘੰਟਿਆਂ ਤੱਕ ਲੇਟ’

ਜਲੰਧਰ (ਪੁਨੀਤ) - ਵੱਖ-ਵੱਖ ਲੋਕਲ ਟ੍ਰੇਨਾਂ ਸਮੇਤ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜੋ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਸਟੇਸ਼ਨ ’ਤੇ ਯਾਤਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਸੀਟਾਂ ਮਿਲਣ ਵਿਚ ਦਿੱਕਤਾਂ ਪੇਸ਼ ਆ ਸਕਦੀਆਂ ਹਨ। ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਧੁੰਦ ਵਧਣ ’ਤੇ ਟ੍ਰੇਨਾਂ ਦੀ ਦੇਰੀ ਵਿਚ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਫਿਲਹਾਲ ਟ੍ਰੇਨਾਂ ਇੰਨੀਆਂ ਲੇਟ ਨਹੀਂ ਚੱਲ ਰਹੀਆਂ, ਧੁੰਦ ਪੈਣ ’ਤੇ ਇਸਦਾ ਹੋਰ ਵੀ ਪ੍ਰਭਾਵ ਵਧੇਗਾ ਅਤੇ ਯਾਤਰੀਆਂ ਨੂੰ ਲੰਮੀ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਸਿਲਸਿਲੇ ਵਿਚ ਅੱਜ ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ 12925 ਪਸ਼ਚਿਮ ਐਕਸਪ੍ਰੈੱਸ ਸ਼ਾਮ 6.47 ਦੇ ਆਪਣੇ ਨਿਰਧਾਰਿਤ ਸਮੇਂ ਤੋਂ ਲੱਗਭਗ 3 ਘੰਟਿਆਂ ਦੀ ਦੇਰੀ ਨਾਲ 10 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ।

ਧਨਬਾਦ ਤੋਂ ਜੰਮੂਤਵੀ ਜਾਣ ਵਾਲੀ ਸਪੈਸ਼ਲ ਟ੍ਰੇਨ 03309 ਸ਼ਾਮ 4.50 ਵਜੇ ਤੋਂ ਲੱਗਭਗ ਇਕ ਘੰਟੇ ਦੀ ਦੇਰੀ ਨਾਲ 5.50 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪਹੁੰਚੀ। ਜਨਨਾਇਕ ਐਕਸਪ੍ਰੈੱਸ 15211 ਲੱਗਭਗ ਡੇਢ ਘੰਟਾ ਲੇਟ ਪਹੁੰਚੀ।

ਲੋਕਲ ਟ੍ਰੇਨਾਂ ਦੀ ਗੱਲ ਕਰੀਏ ਤਾਂ ਨਕੋਦਰ ਤੋਂ ਆਉਣ ਵਾਲੀ ਡੀ. ਐੱਮ. ਯੂ. 06973 ਪੌਣੇ ਘੰਟੇ ਦੀ ਦੇਰੀ ਨਾਲ ਪਹੁੰਚੀ, ਜਦ ਕਿ ਹੁਸ਼ਿਆਰਪੁਰ ਤੋਂ ਆਉਣ ਵਾਲੀ 04481 ਡੀ. ਐੱਮ. ਯੂ. 7 ਵਜੇ ਤੋਂ 50 ਮਿੰਟ ਲੇਟ 7.50 ’ਤੇ ਸਿਟੀ ਸਟੇਸ਼ਨ ’ਤੇ ਪਹੁੰਚੀ। ਹੁਸ਼ਿਆਰਪੁਰ ਤੋਂ ਆਉਣ ਵਾਲੀ ਇਕ ਹੋਰ ਟ੍ਰੇਨ ਨੰਬਰ 06957 ਰਾਤ ਡੇਢ ਘੰਟੇ ਦੀ ਦੇਰੀ ਨਾਲ ਸਪਾਟ ਹੋਈ। ਉਥੇ ਹੀ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ 04482 ਲੱਗਭਗ 50 ਮਿੰਟ ਦੇਰੀ ਨਾਲ ਕੈਂਟ ਤੋਂ ਅੱਗੇ ਰਵਾਨਾ ਹੋਈ।

ਟ੍ਰੇਨਾਂ ਦੀ ਜਾਣਕਾਰੀ ਸਬੰਧੀ ਲੋਕਾਂ ਦੀਆਂ ਲਾਈਨਾਂ ਪੁੱਛਗਿੱਛ ਕੇਂਦਰ ਕੋਲ ਦੇਖਣ ਨੂੰ ਮਿਲ ਰਹੀਆਂ ਹਨ। ਟ੍ਰੇਨਾਂ ਲੇਟ ਹੋਣ ਕਾਰਨ ਲੋਕਾਂ ਨੂੰ ਵਾਰ-ਵਾਰ ਜਾਣਕਾਰੀ ਲੈਣੀ ਪੈ ਰਹੀ ਹੈ, ਜਿਸ ਕਾਰਨ ਲੋਕ ਪੁੱਛਗਿੱਛ ਕੇਂਦਰ ਕੋਲ ਹੀ ਜ਼ਮੀਨ ’ਤੇ ਬੈਠੇ ਆਮ ਦੇਖੇ ਜਾ ਸਕਦੇ ਹਨ। ਲੋਕ ਕਹਿੰਦੇ ਹਨ ਆਰਾਮ ਵੀ ਕਰਨਾ ਹੁੰਦਾ ਹੈ ਅਤੇ ਟ੍ਰੇਨਾਂ ਦੀ ਜਾਣਕਾਰੀ ਵੀ ਸਮੇਂ ’ਤੇ ਚਾਹੀਦੀ ਹੁੰਦੀ ਹੈ, ਇਸ ਲਈ ਉਹ ਪੁੱਛਗਿੱਛ ਕੇਂਦਰ ਕੋਲ ਬੈਠਣ ਨੂੰ ਮਹੱਤਵ ਦਿੰਦੇ ਹਨ।

ਵੰਦੇ ਭਾਰਤ ਅਤੇ ਸ਼ਾਨ-ਏ-ਪੰਜਾਬ ਵੀ ਲੇਟ
ਉਥੇ ਹੀ ਸ਼ਾਨ-ਏ-ਪੰਜਾਬ 12498 ਅੰਮ੍ਰਿਤਸਰ ਤੋਂ ਆਉਂਦੇ ਸਮੇਂ ਲੱਗਭਗ 20 ਮਿੰਟ ਲੇਟ ਰਹੀ, ਜਦ ਕਿ ਦੂਸਰੇ ਰੂਟ ’ਤੇ ਦਿੱਲੀ ਤੋਂ ਆਉਂਦੇ ਸਮੇਂ ਆਨ ਟਾਈਮ ਸਪਾਟ ਹੋਈ। ਅੰਮ੍ਰਿਤਸਰ ਸ਼ਤਾਬਦੀ ਅਤੇ ਸਵਰਨ ਸ਼ਤਾਬਦੀ ਟਾਈਮ ’ਤੇ ਪਹੁੰਚੀਆਂ। ਇਸੇ ਤਰ੍ਹਾਂ 22487 ਵੰਦੇ ਭਾਰਤ ਦਿੱਲੀ ਤੋਂ ਆਉਂਦੇ ਸਮੇਂ 13 ਮਿੰਟ ਦੀ ਦੇਰੀ ਨਾਲ ਪਹੁੰਚੀ, ਜਦ ਕਿ ਵਾਪਸੀ ’ਤੇ 22488 ਆਨ ਟਾਈਮ ਰਹੀ।


author

Inder Prajapati

Content Editor

Related News