ਚੇਅਰਮੈਨ ਅਤੇ ਆੜ੍ਹਤੀਏ ''ਚ ਗਾਲੀ ਗਲੋਚ ਅਤੇ ਬਹਿਸਬਾਜ਼ੀ ਦੇ ਮਾਮਲੇ ਨੇ ਫੜਿਆ ਤੂਲ

10/29/2020 5:36:02 PM

ਗੁਰਾਇਆ (ਮੁਨੀਸ਼ ਬਾਵਾ):ਗੁਰਾਇਆ ਦੇ ਇਕ ਮਸ਼ਹੂਰ ਆੜ੍ਹਤੀਏ ਅਤੇ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ 'ਚ ਹੋਈ ਬਹਿਸਬਾਜ਼ੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਤ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ ਅਤੇ ਗੁਰਾਇਆ ਦੇ ਆੜ੍ਹਤੀਏ 'ਚ ਕਿਸੀ ਮਾਮਲੇ ਨੂੰ ਲੈ ਕੇ ਆਪਸ 'ਚ ਕਾਫੀ ਬਹਿਸਬਾਜ਼ੀ ਹੋਈ ਜੋ ਮਾਮਲਾ ਗਾਲੀ ਗਲੋਚ ਤੱਕ ਜਾ ਪਹੁੰਚਿਆ ਸੀ ਅਤੇ ਗੱਲ ਹੱਥੋਂਪਾਈ ਤੱਕ ਪਹੁੰਚ ਸਕਦੀ ਸੀ। ਪਰ ਪਤੰਵਤੇ ਲੋਕਾਂ ਨੇ 'ਚ ਬਚਾਅ ਕਰਦੇ ਹੋਏ ਮਾਮਲਾ ਸ਼ਾਂਤ ਕਰਵਾਇਆ। ਜਿਸ ਦੇ ਮਰਗੋਂ ਆੜ੍ਹਤੀਆਂ ਦੀ ਆਪਸ 'ਚ ਬੈਠਕ ਹੋਈ। ਜੋ ਆਪਣੇ ਸਾਥੀ ਆੜ੍ਹਤੀਆਂ ਦੇ ਨਾਲ ਆ ਕੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਦੇ ਵੱਲੋ ਹੜਤਾਲ ਕਰਨ ਤੱਕ ਦਾ ਵੀ ਵਿਚਾਰ ਬਣਾ ਲਿਆ ਗਿਆ ਪਰ ਕਾਂਗਰਸੀ ਲੀਡਰਾਂ ਦੀ 'ਚ ਦਖਲ ਦੇਣ ਅਤੇ ਮਾਮਲਾ ਹਲਕਾ ਇੰਚਾਰਜ ਤੱਕ ਪਹੁੰਚਣ ਦੇ ਕਾਰਨ ਹੜਤਾਲ ਨਹੀਂ ਕੀਤੀ ਗਈ।

ਇਹ ਵੀ ਪੜੋ: ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ


ਉਥੇ ਹੀ ਇਸ ਬਾਬਤ ਜਦੋਂ ਚੇਅਰਮੈਨ ਮਾਰਕੀਟ ਕਮੇਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਰਾਤ ਦਾਣਾ ਮੰਡੀ ਦੇ ਸਾਹਮਣੇ ਤੋਂ ਨਿਕਲ ਰਹੇ ਸੀ ਤਾਂ ਇਕ ਟਰੱਕ ਮੰਡੀ 'ਚੋਂ ਲੋਡ ਨਿਕਲ ਰਿਹਾ ਸੀ। ਜਿਸ ਦਾ ਪਿੱਛਾ ਕਰਕੇ ਉਨ੍ਹਾਂ ਨੇ ਉਸਨੂੰ ਪਿੰਡ ਰੁੜਕਾ ਦੇ ਕੋਲ ਰੋਕਿਆ ਅਤੇ ਟਰੱਕ ਡਰਾਇਵਰ ਤੋਂ ਪਰਚੀ ਦੀ ਮੰਗ ਕੀਤੀ। ਜਿਸ ਨੂੰ ਲੈ ਕੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਮਾਲ ਕਿਸ ਆੜ੍ਹਤੀਏ ਦਾ ਹੈ ਤਾਂ ਉਸ ਨੇ ਜਿਸ ਆੜਤੀਏ ਦਾ ਮਾਲ ਦੱਸਿਆ ਉਨ੍ਹਾਂ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਤਾਂ ਆਪਸ 'ਚ ਉਨ੍ਹਾਂ ਦੀ ਬਹਿਸਬਾਜ਼ੀ ਸ਼ੁਰੂ ਹੋ ਗਈ। ਜੋ ਮਾਮਲਾ ਗਾਲੀ ਗਲੌਚ ਤੱਕ ਜਾ ਪਹੁੰਚਿਆ।

ਇਹ ਵੀ ਪੜੋ:ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ

ਉਥੇ ਹੀ ਇਸ ਸੰਬੰਧੀ ਆੜ੍ਹਤੀਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆੜ੍ਹਤ ਦਾ ਕੰਮ ਕਰ ਰਹੇ ਹਨ ਅਤੇ ਇਲਾਕੇ 'ਚ ਸਾਰਿਆ ਨੂੰ ਉਨ੍ਹਾਂ ਦੇ ਬਾਰੇ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਚੇਅਰਮੈਨ ਸਾਹਿਬ ਨੂੰ ਕਿਸੀ ਕਿਸਾਨ ਨੇ ਸ਼ਿਕਾਇਤ ਕੀਤੀ ਜਾਂ ਕਿਸੀ ਹੋਰ ਨੇ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਫੋਨ ਆਇਆ ਤਾਂ ਪਹਿਲਾ ਉਨ੍ਹਾਂ ਨੇ ਫੋਨ 'ਤੇ ਗਾਲੀ ਗਲੋਚ ਕਰਦੇ ਹੋਏ ਆੜ੍ਹਤੀਆਂ ਨੂੰ ਚੋਰ ਕਿਹਾ ਜਦੋਂ ਉਹ ਮੌਕੇ 'ਤੇ ਗਏ ਤਾਂ ਉਥੇ ਉਨ੍ਹਾਂ ਨੇ ਟਰੱਕ ਵਾਲੇ ਤੋਂ ਪਰਚੀ ਲੈ ਕੇ ਚੇਅਰਮੈਨ ਨੂੰ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਚੇਅਰਮੈਨ ਸਾਹਿਬ ਨੇ ਟਰੱਕ ਨੂੰ ਫੜਿਆ ਸੀ ਤਾਂ ਉਹ ਉਸੇ ਸਮੇਂ ਪੁਲਸ ਨੂੰ ਜਾ ਕਿਸੇ ਹੋਰ ਅਧਿਕਾਰੀ ਨੂੰ ਬੁਲਾ ਕੇ ਕਾਰਵਾਈ ਕਰਵਾਉਂਦੇ। ਉਨ੍ਹਾਂ ਨੇ ਟਰੱਕ ਨੂੰ ਉਥੋਂ ਜਾਣ ਕਿਉਂ ਦਿੱਤਾ। ਉਨ੍ਹਾਂ ਨੇ ਕਿਹਾ ਜੇਕਰ ਚੇਅਰਮੈਨ ਸਾਹਿਬ ਨੂੰ ਰਾਤ ਨੂੰ ਟਰੱਕ ਨਿਕਲਣ 'ਤੇ ਕੋਈ ਸਮੱਸਿਆ ਹੈ ਤਾਂ ਸ਼ਾਮ ਨੂੰ ਮੰਡੀ ਦਾ ਗੇਟ ਬੰਦ ਕਰਵਾ ਦਿੱਤਾ ਜਾਵੇ।


Aarti dhillon

Content Editor

Related News