ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ’ਤੇ ਨੌਜਵਾਨਾਂ ਨੇ ਕੀਤਾ ਹਮਲਾ, ਜਾਨੋਂ ਮਾਰਨ ਦੇ ਲਾਏ ਦੋਸ਼

Sunday, Jan 22, 2023 - 06:15 PM (IST)

ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ’ਤੇ ਨੌਜਵਾਨਾਂ ਨੇ ਕੀਤਾ ਹਮਲਾ, ਜਾਨੋਂ ਮਾਰਨ ਦੇ ਲਾਏ ਦੋਸ਼

ਜਲੰਧਰ (ਸੁਰਿੰਦਰ)– ਅਮਨ ਨਗਰ ਵਿਚ ਕਾਰ ਵਾਸ਼ਿੰਗ ਸੈਂਟਰ ਦੇ ਬਾਹਰ ਗੱਡੀ ਪਾਰਕ ਕਰਨ ਨੂੰ ਲੈ ਕੇ ਵਾਸ਼ਿੰਗ ਸੈਂਟਰ ਦੇ ਮਾਲਕ ਮਨਦੀਪ ਸਿੰਘ ਦੋਸਾਂਝ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ, ਜਿਸ ਤੋਂ ਬਾਅਦ ਮਨਦੀਪ ਸਿੰਘ ਦੋਸਾਂਝ ਨੇ ਸਿਵਲ ਹਸਪਤਾਲ ਵਿਚੋਂ ਐੱਮ. ਐੱਲ. ਆਰ. ਕਟਵਾ ਕੇ ਥਾਣਾ ਨੰਬਰ 8 ਵਿਚ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ- ਸਰਹੱਦ ਪਾਰ ਵੱਡੀ ਘਟਨਾ, ਪ੍ਰੇਮੀ ਜੋੜੇ ਨੂੰ ਅਗਵਾ ਕਰ ਪ੍ਰੇਮਿਕਾ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ

ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਦੋਸਾਂਝ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਬਾਹਰ ਇਲਾਕੇ ਦੇ ਨੌਜਵਾਨਾਂ ਨੇ ਗੱਡੀ ਪਾਰਕ ਕਰ ਦਿੱਤੀ, ਜਿਸ ਨਾਲ ਆਵਾਜਾਈ ਵਿਚ ਪ੍ਰੇਸ਼ਾਨੀ ਆ ਰਹੀ ਸੀ ਅਤੇ ਇਕ ਐਕਸੀਡੈਂਟ ਵੀ ਹੋ ਗਿਆ। ਜਿਸ ਵਿਚ ਇਕ ਔਰਤ ਐਕਟਿਵਾ ਤੋਂ ਡਿੱਗ ਗਈ ਪਰ ਉਸਦਾ ਵਾਲ-ਵਾਲ ਬਚਾਅ ਹੋ ਗਿਆ। ਜਦੋਂ ਨੌਜਵਾਨਾਂ ਨੂੰ ਕਾਰ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ

ਮਨਦੀਪ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ, ਉਹ ਇਲਾਕੇ ਵਿਚ ਨਾਜਾਇਜ਼ ਨਿਰਮਾਣ ਕਰਵਾ ਰਹੇ ਸਨ, ਜਿਸਦਾ ਕੰਮ ਉਨ੍ਹਾਂ ਰੁਕਵਾਇਆ ਸੀ। ਸ਼ੁੱਕਰਵਾਰ ਨੂੰ ਨਿਗਮ ਨੇ ਡਿੱਚ ਮਸ਼ੀਨ ਵੀ ਭਿਜਵਾਈ ਸੀ ਪਰ ਕਿਸੇ ਕਾਰਨ ਉਹ ਵਾਪਸ ਚਲੀ ਅਤੇ ਸੋਮਵਾਰ ਨੂੰ ਨਿਰਮਾਣ ਨੂੰ ਡੇਗਿਆ ਜਾਵੇਗਾ। ਬਸ ਇਸੇ ਗੱਲ ਦੀ ਰੰਜਿਸ਼ ਵਿਚ ਉਨ੍ਹਾਂ ’ਤੇ ਹਮਲਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਾਰਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

ਇਸ ਸਬੰਧੀ ਥਾਣਾ ਨੰਬਰ 8 ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਉਕਤ ਨੌਜਵਾਨ ਹੋਣਗੇ, ਜਿਨ੍ਹਾਂ ਨੇ ਹਮਲਾ ਕੀਤਾ ਹੈ। ਉਕਤ ਨੌਜਵਾਨ ਲੰਮੇ ਸਮੇਂ ਤੋਂ ਇਲਾਕੇ ਵਿਚ ਇਕ ਮਰਲਾ ਤੇ 2 ਮਰਲਾ ਦੇ ਪਲਾਟ ਵੇਚੀ ਜਾ ਰਹੇ ਹਨ, ਜਿਸ ਨਾਲ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ, ਇਸ ਲਈ ਇਨ੍ਹਾਂ ਨਾਜਾਇਜ਼ ਨਿਰਮਾਣਾਂ ਨੂੰ ਰੁਕਵਾਇਆ ਗਿਆ ਹੈ। ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਲੋਕਾਂ ਨੂੰ ਨਕੇਲ ਪਾਈ ਜਾਵੇ, ਜਿਹੜੇ ਸਰਕਾਰ ਨੂੰ ਚੂਨਾ ਲਾ ਰਹੇ ਹਨ ਅਤੇ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News