ਪਾਵਰ ਹਾਊਸ ਦੇ ਗੇਟਾਂ 'ਚੋਂ ਨੌਜਵਾਨ ਲੜਕੇ ਦੀ ਲਾਸ਼ ਹੋਈ ਬਰਾਮਦ, ਪੁਲਸ ਕਰ ਰਹੀ ਹੈ ਜਾਂਚ
Sunday, Jun 18, 2023 - 11:00 AM (IST)

ਹਾਜੀਪੁਰ (ਜੋਸ਼ੀ)- ਅੱਜ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ 'ਚੋਂ ਇਕ ਨੋਜਵਾਨ ਲੜਕੇ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ I ਤੁਹਾਨੂੰ ਦੱਸ ਦੇਈਏ ਕਿ ਜਿਵੇਂ ਹੀ ਹਾਜੀਪੁਰ ਪੁਲਸ ਨੂੰ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ 'ਚੋਂ ਨੋਜਵਾਨ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਐੱਸ.ਐੱਚ.ਓ. ਹਾਜੀਪੁਰ ਸਤਵਿੰਦਰ ਸਿੰਘ ਧਾਲੀਵਾਲ ਤੁਰੰਤ ਆਪਣੀ ਪੁਲਸ ਟੀਮ ਨਾਲ ਪਾਵਰ ਹਾਊਸ ਨੰਬਰ ਤਿੰਨ ਦੇ ਗੇਟਾਂ ਲਈ ਰਵਾਨਾ ਹੋ ਗਏ I
ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਜਿਥੇ ਉਨ੍ਹਾਂ ਨੇ ਪਾਵਰ ਹਾਊਸ ਨੰਬਰ ਇਕ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਪਾਵਰ ਹਾਊਸ 'ਚੋਂ ਬਾਹਰ ਕਢਿਆ ਜਿਸ ਦੀ ਪਛਾਣ ਯੁਵਰਾਜ ਪੁੱਤਰ ਸੀਤਲ ਦਾਸ ਵਾਸੀ ਤੇਲੀਆਂ ਮੁਹੱਲਾ ਉੜਮੁੜ ਟਾਂਡਾ ਥਾਣਾ ਟਾਂਡਾ ਵੱਜੋਂ ਹੋਈ ਹੈ I ਹਾਜੀਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ I
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।