‘ਸੰਵਿਧਾਨ ਇਹ ਕਹਿੰਦੈ-ਬੰਦੀ ਸਿੰਘ ਰਿਹਾ ਕਰੋ’ ਮੁਹਿੰਮ ਦੀ ਹੋਵੇਗੀ 25 ਸਤੰਬਰ ਨੂੰ ਸ਼ੁਰੂਆਤ

Thursday, Sep 22, 2022 - 11:39 AM (IST)

‘ਸੰਵਿਧਾਨ ਇਹ ਕਹਿੰਦੈ-ਬੰਦੀ ਸਿੰਘ ਰਿਹਾ ਕਰੋ’ ਮੁਹਿੰਮ ਦੀ ਹੋਵੇਗੀ 25 ਸਤੰਬਰ ਨੂੰ ਸ਼ੁਰੂਆਤ

ਜਲੰਧਰ (ਚਾਵਲਾ)-ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਅਹੁਦੇਦਾਰਾਂ ਦੀ ‘ਮਿਸ਼ਨ ਸੰਵਿਧਾਨ ਬਚਾਓ’ ਦੇ ਨੈਸ਼ਨਲ ਕਨਵੀਨਰ ਐਡਵੋਕੇਟ ਮਹਿਮੂਦ ਪ੍ਰਾਚਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਕਾਰਜਸ਼ੀਲ ਡਾਕਟਰ ਰਿਤੂ ਸਿੰਘ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਹੋਈ ਮੀਟਿੰਗ ਦੌਰਾਨ ਉਸਾਰੂ ਚਰਚਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮੀਟਿੰਗ ਵਿਚ ਤੈਅ ਹੋਇਆ ਹੈ ਕਿ ਦੋਵੇਂ ਜਥੇਬੰਦੀਆਂ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਦੇ ਨਾਲ ਹੀ ਸਮਾਜਿਕ ਚੇਤਨਾ ਲਈ ‘ਸੰਵਿਧਾਨ ਇਹ ਕਹਿੰਦੈ- ਬੰਦੀ ਸਿੰਘ ਰਿਹਾ ਕਰੋ’ ਮੁਹਿੰਮ ਦੀ ਛੇਤੀ ਹੀ ਸ਼ਰੂਆਤ ਕਰਨਗੀਆਂ।

ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
ਇਸ ਮੁਹਿੰਮ ਦੀ ਪਹਿਲੀ ਕੜੀ ਤਹਿਤ ਐਤਵਾਰ 25 ਸਤੰਬਰ 2022 ਨੂੰ ਦੁਪਹਿਰ 1 ਵਜੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਦੋਵੇਂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਜਾਗਰੂਕ ਕੀਤਾ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਚਮਨ ਸਿੰਘ, ਅਵਤਾਰ ਸਿੰਘ ਕਾਲਕਾ, ਡਾਕਟਰ ਪਰਮਿੰਦਰ ਪਾਲ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਐਡਵੋਕੇਟ ਮਹਮੂਦ ਪ੍ਰਾਚਾ ਲੰਬੇ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਅਦਾਲਤਾਂ ਵਿੱਚ ਪੈਰਵਾਈ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਮਾਮਲਿਆਂ ਬਾਰੇ ਚੰਗੀ ਜਾਣਕਾਰੀ ਹੈ। ਇਸ ਤੋਂ ਪਹਿਲਾਂ 31 ਦਿਨਾਂ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੱਗੇ ਮੋਰਚੇ ਦੌਰਾਨ ਬੰਦੀ ਸਿੰਘਾਂ ਬਾਰੇ ਸੰਗਤਾਂ ਨੂੰ ਮੁਕੰਮਲ ਜਾਣਕਾਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਜਲੰਧੜ 'ਚ ‘ਆਪ’ ਵਿਧਾਇਕ ਤੇ DCP 'ਚ ਹੱਥੋਪਾਈ, ਮਾਮਲਾ ਭਖਣ ਮਗਰੋਂ DCP ਨਰੇਸ਼ ਡੋਗਰਾ ਖ਼ਿਲਾਫ਼ ਕੇਸ ਦਰਜ
ਆਗੂਆਂ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਸਿੰਘਾਂ ਬਾਰੇ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਬੋਰਡ ਲਗਾਉਣ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਦੇ ਵਿਧਾਇਕ, ਨਿਗਮ ਕੌਂਸਲਰ ਅਤੇ ਦਿੱਲੀ ਕਮੇਟੀ ਮੈਂਬਰਾਂ ਤੱਕ ਪਹੁੰਚ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨ੍ਹਾਂ ਦੀ ਹਾਂ ਜਾਂ ਨਾਂਹ ਨੂੰ ਪ੍ਰਾਪਤ ਕਰਨ ਲਈ ਚਿੱਠੀ ਲੈਕੇ ਰਿਹਾਈ ਮੋਰਚੇ ਦੇ ਆਗੂ ਸੰਪਰਕ ਕਰਨਗੇ।

ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News