ਰਾਈਸ ਮਿੱਲ ''ਚ ਲੱਗੀ ਭਿਆਨਕ ਅੱਗ

Tuesday, Feb 18, 2020 - 12:55 AM (IST)

ਰਾਈਸ ਮਿੱਲ ''ਚ ਲੱਗੀ ਭਿਆਨਕ ਅੱਗ

ਦਸੂਹਾ, (ਝਾਵਰ)— ਮਿਆਣੀ ਰੋਡ ਦਸੂਹਾ ਵਿਖੇ ਗਗਨ ਰਾਈਸ ਮਿੱਲ ਦੇ ਡਰਾਇਰ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਈਸ ਮਿੱਲ ਦੇ ਮਾਲਕ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਨੇ ਦੱਸਿਆ ਕਿ ਇਹ ਅੱਗ ਸਵੇਰੇ ਲਗਭਗ 5 ਵਜੇ ਲੱਗੀ ਤੇ ਮਿੱਲ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਨਗਰ ਕੌਂਸਲ ਦਸੂਹਾ ਤੇ ਟਾਂਡਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਅੱਗ ਅੰਦਰ ਪਏ ਚਾਵਲ ਤੇ ਝੋਨੇ ਦੀਆਂ ਬੋਰੀਆਂ ਨੂੰ ਲੱਗ ਚੁੱਕੀ ਸੀ। ਭਾਰੀ ਜੱਦੋਜਹਿਦ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਥਾਣਾ ਦਸੂਹਾ ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 


author

KamalJeet Singh

Content Editor

Related News