ਮਲਸੀਆਂ ਵਿਖੇ ਕਾਰ ਤੇ 2 ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਔਰਤ ਦੀ ਦਰਦਨਾਕ ਮੌਤ

Friday, Oct 06, 2023 - 10:51 AM (IST)

ਮਲਸੀਆਂ ਵਿਖੇ ਕਾਰ ਤੇ 2 ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਔਰਤ ਦੀ ਦਰਦਨਾਕ ਮੌਤ

ਮਲਸੀਆਂ (ਅਰਸ਼ਦੀਪ)- ਮਲਸੀਆਂ-ਲੋਹੀਆਂ ਰੋਡ ਵਿਖੇ ਵੇਈਂ ਦੇ ਪੁਲ ’ਤੇ ਆਲਟੋ ਕਾਰ ਅਤੇ 2 ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ 3 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਲਟੋ ਗੱਡੀ ਜੋਕਿ ਲੋਹੀਆਂ ਤੋਂ ਮਲਸੀਆਂ ਵੱਲ ਜਾ ਰਹੀ ਸੀ ਅਤੇ ਸਾਹਮਣੇ ਤੋਂ ਬੁਲੇਟ ਮੋਟਰਸਾਈਕਲ ਮਲਸੀਆਂ ਤੋਂ ਲੋਹੀਆਂ ਵੱਲ ਆ ਰਿਹਾ ਸੀ, ਜਿਸ ਨੂੰ ਹਰਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਹੰਸਵਾਲਾ (ਗੋਇੰਦਵਾਲ ਸਾਹਿਬ) ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਫਿਰ ਗਰਮਾਇਆ 'ਕੁੱਲ੍ਹੜ ਪਿੱਜ਼ਾ' ਕੱਪਲ ਦਾ ਮਾਮਲਾ, ਮਹਿਲਾ ਨੇ DC ਦਫ਼ਤਰ ਦੇ ਬਾਹਰ ਦਿੱਤਾ ਧਰਨਾ

ਹਰਜਿੰਦਰ ਸਿੰਘ ਅਤੇ ਉਸ ਦਾ ਭਾਣਜਾ ਮੁਰਾਦ ਸ਼ਾਹ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਹੰਸਾ ਵਾਲਾ ਜਾ ਰਹੇ ਸਨ, ਜਦ ਇਹ ਦੋਨੇਂ ਵਾਹਨ ਵੇਈਂ ਦੇ ਪੁਲ ’ਤੇ ਪਹੁੰਚੇ ਤਾਂ ਆਲਟੋ ਗੱਡੀ ਚਾਲਕ ਵੱਲੋਂ ਕੱਟ ਮਾਰਨ ਕਰਕੇ ਇਨ੍ਹਾਂ ਦੋਨਾਂ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ ਅਤੇ ਸਾਈਡ ’ਤੇ ਜਾ ਰਹੇ ਰਿਹੈ ਪਲੈਟੀਨਾ ਮੋਟਰਸਾਈਕਲ, ਜਿਸ ਨੂੰ ਟਿੱਕਾ ਸਿੰਘ ਪੁੱਤਰ ਵਰਿਆਮ ਵਾਸੀ ਪਿੰਡ ਲਾਟੀਆਂਵਾਲ ਚਲਾ ਰਿਹਾ ਸੀ, ਵੀ ਗੱਡੀ ’ਚ ਟਕਰਾ ਗਿਆ। ਇਸ ਹਾਦਸੇ ’ਚ ਦੋਵੇਂ ਮੋਟਰਸਾਈਕਲ ਚਾਲਕ ਗੰਭੀਰ ’ਚ ਜ਼ਖ਼ਮੀ ਹੋ ਗਏ। ਹਰਜਿੰਦਰ ਸਿੰਘ ਨੂੰ 108 ਐਂਬੂਲੈਂਸ ਦੇ ਰਾਹੀਂ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫ਼ਰ ਕਰ ਦਿੱਤਾ।

ਪਲੈਟੀਨਾ ਮੋਟਰਸਾਈਕਲ ਚਾਲਕ ਟਿੱਕਾ ਸਿੰਘ ਨੂੰ ਕਿਸੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਦ ਇਸ ਹਾਦਸੇ ਸਬੰਧੀ ਚੌਂਕੀ ਇੰਚਾਰਜ ਦਿਨੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਇਸ ਹਾਦਸੇ ’ਚ ਆਲਟੋ ਸਵਾਰ ਇਕ ਔਰਤ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਵਾਹਨ ਕਬਜ਼ੇ ’ਚ ਲੈ ਲਏ ਗਏ ਹਨ ਅਤੇ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਵਰਨਣਯੋਗ ਹੈ ਕਿ ਹਾਦਸੇ ਤੋਂ ਬਾਅਦ ਮਲਸੀਆਂ-ਲੋਹੀਆਂ ਰੋਡ ਦੇ ਦੋਵੇਂ ਪਾਸੇ ਕਰੀਬ 3 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ।

ਇਹ ਵੀ ਪੜ੍ਹੋ: 5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News