ਮੰਦਰ ਦੇ ਗੱਲੇ 'ਚੋਂ ਪੈਸੇ ਕੱਢ ਕੇ ਭੱਜਣ ਵਾਲਾ ਕਾਬੂ

Wednesday, Aug 19, 2020 - 05:40 PM (IST)

ਮੰਦਰ ਦੇ ਗੱਲੇ 'ਚੋਂ ਪੈਸੇ ਕੱਢ ਕੇ ਭੱਜਣ ਵਾਲਾ ਕਾਬੂ

ਫਗਵਾੜਾ (ਹਰਜੋਤ)— ਮਾਡਲ ਟਾਊਨ ਵਿਖੇ ਸਥਿਤ ਗੀਤਾ ਮੰਦਰ ਦੇ ਗੱਲੇ 'ਚੋਂ ਪੈਸੇ ਕੱਢ ਕੇ ਭੱਜ ਰਹੇ ਇਕ ਵਿਅਕਤੀ ਨੂੰ ਚੌਕੀਦਾਰ ਦੀ ਮਦਦ ਨਾਲ ਕਾਬੂ ਕਰਕੇ ਪੁਲਸ ਹਵਾਲੇ ਕੀਤਾ।
ਸ਼ਿਕਾਇਤਕਰਤਾ ਨਵਨੀਤ ਜੋਤੀ ਪੁੱਤਰ ਲੇਟ ਦੱਤ ਸ਼ਰਮਾ ਵਾਸੀ ਗੀਤਾ ਭਵਨ ਮੰਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਅੱਧੀ ਰਾਤ ਨੂੰ ਉਸ ਨੂੰ ਮੰਦਰ 'ਚ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਉੱਠ ਕੇ ਵੇਖਿਆ ਤਾਂ ਕੋਈ ਵਿਅਕਤੀ ਮੰਦਰ ਦਾ ਦਾਨ-ਪਾਤਰ ਤੋੜ ਕੇ ਪੈਸੇ ਕੱਢ ਰਿਹਾ ਸੀ। ਜੋ ਉਸ ਨੂੰ ਦੇਖ ਕੇ ਮੇਨ ਗੇਟ ਵੱਲ ਭੱਜਿਆ। ਜਿਸ ਨੂੰ ਉਸ ਦੇ ਲੜਕੇ ਨੇ ਚੌਕੀਦਾਰ ਨਾਲ ਮਿਲ ਕੇ ਕਾਬੂ ਕੀਤਾ ਤੇ ਪੁਲਸ ਹਵਾਲੇ ਕੀਤਾ। ਪੁਲਸ ਨੇ ਇਸ ਸਬੰਧ 'ਚ ਇੰਦਰਜੀਤ ਸਿੰਘ ਉਰਫ਼ ਸ਼ੈੱਟੀ ਪੁੱਤਰ ਪਵਨ ਕੁਮਾਰ ਵਾਸੀ ਸ਼ਿਮਲਾਪੁਰੀ ਲੁਧਿਆਣਾ ਖ਼ਿਲਾਫ਼ ਧਾਰਾ 457, 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।


author

shivani attri

Content Editor

Related News