ਪਿੰਡ ਮੋਰਾਂਵਾਲੀ ''ਚ ਹੋਏ ਦੋਹਰੇ ਕਤਲ ਮਾਮਲੇ ''ਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
Monday, Sep 29, 2025 - 02:23 PM (IST)

ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਪੁਲਸ ਨੇ ਮੋਰਾਂਵਾਲੀ ਪਿੰਡ ਵਿਖੇ ਹੋਏ ਦੋਹਰੇ ਕਤਲ ਮਾਮਲੇ ਵਿਚ ਮ੍ਰਿਤਕ ਕੇਅਰ ਟੇਕਰ ਦੇ ਲੜਕੇ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੇ ਦਿਨੀਂ ਮੋਰਾਂਵਾਲੀ ਵਿਖੇ ਐੱਨ. ਆਰ. ਆਈ. ਸੰਤੋਖ ਸਿੰਘ ਦੇ ਘਰੋਂ ਉਸ ਦੀ ਅਤੇ ਕੇਅਰ ਟੇਕਰ ਮਨਜੀਤ ਕੌਰ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਨੂੰ ਵਹਿਸ਼ੀਪੁਣੇ ਨਾਲ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਕੇਅਰ ਟੇਕਰ ਮਨਜੀਤ ਕੌਰ ਦੇ ਲੜਕੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਸੀ ਕਿ ਮਨਜੀਤ ਕੌਰ ਦੇ ਐੱਨ. ਆਰ. ਆਈ. ਨਾਲ ਨਾਜਾਇਜ਼ ਸੰਬੰਧ ਹੋਣ ਕਾਰਨ ਉਹ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਦੇਣ ਧਿਆਨ! 30 ਤਾਰੀਖ਼ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਮਨਦੀਪ ਸਿੰਘ ਨੇ ਅਪਣੇ ਸਾਥੀਆਂ ਨਾਲ ਮਿਲ ਕੇ 23 ਸਤੰਬਰ ਦੀ ਰਾਤ ਇਹ ਕਤਲ ਕੀਤੇ ਸਨ। ਹੁਣ ਪੁਲਸ ਨੇ ਉਸ ਦੇ ਇਕ ਹੋਰ ਨਾਬਾਲਗ ਸਾਥੀ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਕੁਲਬੀਰ ਰਾਮ ਵਾਸੀ ਲੱਧਾ ਚੁੱਕਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕਤਲ ਵਿਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਨੰਬਰ ਪੀ. ਬੀ. 07 ਡਬਲਿਊ 7129, ਕਾਰ ਨੰਬਰ ਪੀ. ਬੀ. 32 ਆਰ. 3504, ਇਕ ਗੰਡਾਸਾ ਅਤੇ ਚਾਕੂ ਬਰਾਮਦ ਕੀਤਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਮਨਦੀਪ ਸਿੰਘ ਉਰਫ਼ ਦੀਪਾ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਪਹਿਲਾਂ ਵੀ 4 ਕੇਸ ਦਰਜ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8