ਦਸੂਹਾ ’ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

Thursday, Oct 02, 2025 - 05:38 PM (IST)

ਦਸੂਹਾ ’ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਦਸੂਹਾ (ਝਾਵਰ)- ਇਥੇ ਦੁਸਹਿਰਾ ਗਰਾਊਂਡ ਦਸੂਹਾ ਵਿਖੇ ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਨਰਿੰਦਰ ਕਮਾਰ ਟੱਪੂ ਦੀ ਅਗਵਾਈ ਹੇਠ ਬਦੀ ’ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਰੁਨ ਕੁਮਾਰ ਮਿੱਕੀ ਡੋਗਰਾ, ਰਾਮਲੀਲਾ ਕਮੇਟੀ ਦਸੂਹਾ ਦੇ ਨਰਿੰਦਰ ਕੁਮਾਰ ਟੱਪੂ, ਰਾਮਲੀਲਾ ਕਮੇਟੀ ਦੇ ਚੇਅਰਮੈਨ ਪੰਡਿਤ ਪਵਨ ਕੁਮਾਰ ਜੋਤਸ਼ੀ, ਵਿਜੈ ਸਿਟੀ ਸੈਂਟਰ ਦਸੂਹਾ ਦੇ ਸੀ. ਐੱਮ. ਡੀ. ਵਿਜੈ ਸ਼ਰਮਾ ਵਿਜੇ ਮਾਲ, ਐੱਮ. ਆਰ.ਸੀ. ਗੁਰੁੱਪ ਦੇ ਸੀ. ਐੱਮ. ਡੀ. ਮੁਕੇਸ਼ ਰੰਜਨ, ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ, ਸੰਘਰਸ਼ੀ ਯੋਧੇ ਕਾਮਰੇਡ ਵਿਜੈ ਕੁਮਾਰ ਸ਼ਰਮਾ, ਜੋਬਨ ਬੱਸੀ ਕੌਂਸਲਰ, ਮਾਰਕੀਟ ਕਮੇਟੀ ਦਸੂਹਾ ਦੇ ਚੇਅਰਮੈਨ ਕੰਵਲਪ੍ਰੀਤ ਸਿੰਘ ਕੇ. ਪੀ. ਸੰਧੂ, ਸਾਬਕਾ ਸਰਪੰਚ ਚੰਦਰਪਾਲ ਫਤਿਹਉੱਲਾਪੁਰ, ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਬਿੱਟੂ ਸਮੇਤ ਹੋਰ ਸ਼ਖਸੀਅਤਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ

ਇਸ ਮੌਕੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕੁਸ਼ਤੀ ਦੰਗਲ ਵੀ ਕਰਵਾਇਆ ਗਿਆ। ਅੰਤ ਵਿੱਚ ਵਿਧਾਇਕ ਕਰਮਵੀਰ ਸਿੰਘ ਘੁੰਮਣ, ਸਾਬਕਾ ਵਿਧਾਇਕ ਤੇ ਜ਼ਿਲਾ ਕਾਂਗਰਸ ਪ੍ਰਧਾਨ ਅਰੁਨ ਕੁਮਾਰ ਮਿੱਕੀ ਡੋਗਰਾ, ਪੰਡਿਤ ਪਵਨ ਕੁਮਾਰ ਜੋਤਸ਼ੀ , ਵਿਜੈ ਕੁਮਾਰ ਸ਼ਰਮਾ ਵਿਜੈ ਮਾਲ, ਮੁਕੇਸ਼ ਰੰਜਨ, ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਟੱਪੂ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਰਿਮੋਟ ਦਾ ਬਟਨ ਦੱਬ ਕੇ ਅਗਨੀ ਭੇਟ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਹੋਰ ਲੋਕ ਹਾਜ਼ਰ ਸਨ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕੀਤਾ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ।

ਇਹ ਵੀ ਪੜ੍ਹੋ: Punjab: ਦੁਸਹਿਰੇ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਗੋਲ਼ੀ ਲੱਗਣ ਕਾਰਨ ਸਾਬਕਾ ਫ਼ੌਜੀ ਦੀ ਮੌਤ

ਇਸ ਸ਼ੁੱਭ ਮੌਕੇ ’ਤੇ ਪ੍ਰਾਚੀਨ ਪਾਂਡਵ ਸਰੋਵਰ ਅਤੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਵੀ ਸ਼ਰਧਾਲੂਆਂ ਨੇ ਪੂਜਾ ਅਰਚਨਾ ਕੀਤੀ, ਜਦਕਿ ਸ਼ਹਿਰ ਦੇ ਹੋਰ ਮੰਦਰਾਂ ’ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਕੁਮਾਰ ਸੈਣੀ ਚੇਅਰਮੈਨ ਕੇ.ਐੱਮ.ਐੱਸ. ਕਾਲਜ ਦਸੂਹਾ, ਪ੍ਰਿੰ. ਸਤੀਸ਼ ਕਾਲੀਆ, ਡੀ.ਐੱਸ.ਪੀ. ਬਲਵਿੰਦਰ ਸਿੰਘ ਜੋੜਾ, ਬਾਬਾ ਬੋਹੜ, ਅਮਨਦੀਪ ਸ਼ੰਕਰ, ਜੋਬਨ ਬੱਸੀ, ਮਾਸਟਰ ਗੁਰਮੀਤ ਲਾਲ, ਧਰਮਿੰਦਰ ਸਿੰਘ ਸਾਬੀ ਟੇਰਕੀਆਣਾ ਬਲਾਕ ਸੰਮਤੀ ਮੈਂਬਰ, ਭੁੱਲਾ ਰਾਣਾ ਕੌਂਸਲਰ, ਜਸਨਜੀਤ ਸਿੰਘ, ਸਿਮਰਨਜੀਤ ਸਿੰਘ ਸ਼ਾਹੀ ਲੁਡਿਆਣੀ, ਨੰਬਰਦਾਰ ਭੁੱਲਾ ਰਾਮ ਤੇਜੀ, ਸਮਾਜ ਸੇਵਕ ਗੁਰਦੀਪ ਛਾਂਗਲਾ, ਬਲਕੀਸ਼ ਰਾਜ, ਪ੍ਰਿੰ. ਰਾਜੇਸ਼ ਗੁਪਤਾ, ਸੰਤੋਖ ਤੋਖੀ ਕੌਂਸਲਰ, ਸੁੱਚਾ ਸਿੰਘ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਅਜੇ ਕੁਮਾਰ, ਵਿਸ਼ਾਲ ਖੋਸਲਾ, ਪੰਡਿਤ ਦਿਨੇਸ਼ ਅਚਾਰੀਆ, ਵਿਨੋਦ ਰੱਲਣ ,ਅਰੁਨ ਕੁਮਾਰ ਸ਼ਰਮਾ ਪ੍ਰਧਾਨ ਗਊਸ਼ਾਲਾ ਦਸੂਹਾ, ਕੈਲਾਸ਼ ਡੋਗਰਾ ਪ੍ਰਧਾਨ ਬਾਬਾ ਬਰਫਾਨੀ ਲੰਗਰ ਕਮੇਟੀ, ਦਵਿੰਦਰ ਰੋਜੀ ਰੋਟੇਰੀਅਨ, ਵਿਕਾਸ ਖੁੱਲਰ ਪ੍ਰਧਾਨ ਰੋਟਰੀ ਕਲੱਬ, ਵਿਜੈ ਤੁਲੀ ਸਕੱਤਰ ਰੋਟਰੀ ਕਲੱਬ ਦਸੂਹਾ, ਐਡਵੋਕੇਟ ਅਜੈ ਕੁਮਾਰ ਅਤੇ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸਹਿਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਵਧਾਈ ਸੁਰੱਖਿਆ, 1300 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕੀ ਰਹੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News