ਤਹਿਸੀਲ ਕੰਪਲੈਕਸ ’ਚ ਵਿਜੀਲੈਂਸ ਮਹਿਕਮੇ ਦੀ ਛਾਪੇਮਾਰੀ ਦੀਆਂ ਅਫ਼ਵਾਹਾਂ ਨਾਲ ਮਚੀ ਭਾਜੜ
Saturday, Mar 06, 2021 - 05:31 PM (IST)

ਜਲੰਧਰ (ਚੋਪੜਾ)-ਤਹਿਸੀਲ ਕੰਪਲੈਕਸ ਵਿਚ ਸ਼ੁੱਕਰਵਾਰ ਵਿਜੀਲੈਂਸ ਮਹਿਕਮੇ ਵੱਲੋਂ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਅਚਾਨਕ ਭਾਜੜ ਮਚ ਗਈ ਅਤੇ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਟਵਾਰੀਆਂ ਦੇ ਕਮਰਿਆਂ ਨੂੰ ਪਟਵਾਰੀ ਅਤੇ ਉਨ੍ਹਾਂ ਵੱਲੋਂ ਨਿੱਜੀ ਤੌਰ ’ਤੇ ਰੱਖੇ ਕਰਿੰਦੇ ਤਾਲੇ ਲਾ ਕੇ ਉਥੋਂ ਗਾਇਬ ਹੋ ਗਏ। ਜ਼ਿਕਰਯੋਗ ਹੈ ਕਿ ਵਿਜੀਲੈਂਸ ਮਹਿਕਮੇ ਨਾਲ ਸਬੰਧਤ 2 ਕਰਮਚਾਰੀ ਕਿਸੇ ਕਾਰਨ ਬਿਲਡਿੰਗ ਵਿਚ ਆਏ ਤਾਂ ਉਥੇ ਰੌਲਾ ਪੈ ਗਿਆ ਕਿ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਹੈ ਪਰ ਕਾਫੀ ਸਮੇਂ ਬਾਅਦ ਪਟਵਾਰੀਆਂ ਦੇ ਕਰਿੰਦਿਆਂ ਨੂੰ ਉਸ ਸਮੇਂ ਰਾਹਤ ਮਿਲੀ, ਜਦੋਂ ਉਨ੍ਹਾਂ ਨੂੰ ਅਸਲੀਅਤ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ
ਜ਼ਿਕਰਯੋਗ ਹੈ ਕਿ ਪਟਵਾਰਖਾਨੇ ਵਿਚ ਕਰੀਬ ਹਰੇਕ ਪਟਵਾਰੀ ਨੇ ਆਪਣੇ ਨਾਲ ਨਿੱਜੀ ਕਰਿੰਦੇ ਰੱਖੇ ਹੋਏ ਹਨ, ਜਿਨ੍ਹਾਂ ਦੇ ਹੱਥਾਂ ਵਿਚ ਸਾਰਾ ਸਰਕਾਰੀ ਰਿਕਾਰਡ ਹੁੰਦਾ ਹੈ। ਇਨ੍ਹਾਂ ਕਰਿੰਦਿਆਂ ਨੂੰ ਤਨਖਾਹ ਦੇਣ ਸਮੇਤ ਸਾਰਾ ਖਰਚ ਪਟਵਾਰੀ ਸਹਿਣ ਕਰਦੇ ਹਨ। ਪਟਵਾਰੀਆਂ ਦੇ ਕਮਰਿਆਂ ਵਿਚ ਕਬਜ਼ਾ ਜਮਾਈ ਬੈਠੇ ਕਰਿੰਦੇ ਸਰਕਾਰੀ ਰਿਕਾਰਡ ਨਾਲ ਸਬੰਧਤ ਵਧੇਰੇ ਕੰਮਾਂ ਨੂੰ ਨਿਬੇੜਦੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ
ਵਰਣਨਯੋਗ ਹੈ ਕਿ ਵਿਜੀਲੈਂਸ ਮਹਿਕਮੇ ਨੇ ਸ਼ਿਕਾਇਤ ਦੇ ਆਧਾਰ ’ਤੇ ਬੀਤੀ 3 ਮਾਰਚ ਨੂੰ ਇੰਤਕਾਲ ਦਰਜ ਕਰਨ ਦੇ ਨਾਂ ’ਤੇ ਰਿਸ਼ਵਤ ਵਸੂਲਣ ਵਾਲੇ ਗੋਰਾਇਆ ਦੇ ਪਟਵਾਰੀ ਵਿਪਨ ਨੂੰ ਰੰਗੇ ਹੱਥੀਂ ਗ੍ਰ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਸਬ-ਰਜਿਸਟਰਾਰ ਬਿਲਡਿੰਗ ਵਿਚ ਬਣੇ ਨਵੇਂ ਪਟਵਾਰਖਾਨੇ ਵਿਚ ਬੀਤੇ ਸਾਲ 23 ਨਵੰਬਰ ਨੂੰ ਛਾਪਾ ਮਾਰ ਕੇ ਲੋਹਾਰਾਂ ਵਿਚ ਤਾਇਨਾਤ ਪਟਵਾਰੀ ਨਰਿੰਦਰ ਗੁਪਤਾ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ