ਬਾਰਿਸ਼ ਕਾਰਨ ਚੋਆਂ ''ਚ ਆਇਆ ਉਫ਼ਾਨ, ਵਾਲ-ਵਾਲ ਬਚੇ ਕਾਰ ਸਵਾਰ
Monday, Sep 18, 2023 - 04:39 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੀ ਰਾਤ ਹੋਈ ਤੇਜ਼ ਬਾਰਿਸ਼ ਦੇ ਚਲਦਿਆਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਆਂ ਵਿਚ ਵੱਡੀ ਮਾਤਰਾ ਵਿਚ ਪਾਣੀ ਆਉਣ ਕਾਰਨ ਲੋਕਾਂ ਨੂੰ ਕਾਫ਼ੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਿੱਥੇ ਟਾਂਡਾ ਧੂਤਾ ਰੋਡ 'ਤੇ ਪਿੰਡ ਖਿਆਲਾ ਬੁਲੰਦਾ ਰੋਡ ਤੇ ਚੋਅ ਉਫ਼ਾਨ 'ਤੇ ਆਉਣ ਕਾਰਨ ਰਾਹ ਬੰਦ ਹੋ ਗਿਆ। ਇਸ ਦੌਰਾਨ ਪਾਣੀ ਵਿਚ ਥੋੜ੍ਹੀ ਦੂਰ ਰੁੜ ਕੇ ਕਾਰ ਪਾਣੀ ਵਿਚ ਚਲੇ ਗਈ, ਜਿਸ ਤੋਂ ਬਾਅਦ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦੀ ਟੀਮ, ਬਾਗ ਸਿੰਘ ਬੈਰਮਪੁਰ ਅਤੇ ਲੋਕਾਂ ਨੇ ਮਦਦ ਕਰਕੇ ਕਾਰ ਸਵਾਰਾਂ ਅਤੇ ਕਾਰ ਨੂੰ ਟਰੈਕਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ।
ਇਹ ਵੀ ਪੜ੍ਹੋ- ਜਲੰਧਰ ਵਿਖੇ ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਿਆ ਰੌਲਾ, ਚੱਲੇ ਘਸੁੱਨ-ਮੁੱਕੇ
ਇਸੇ ਤਰਾਂ ਅੱਡਾ ਸਰਾਂ ਨੇੜਲੇ ਪਿੰਡ ਗੋਰਾਇਆ ਨੇੜੇ ਚੋਅ ਵਿਚ ਪਾਣੀ ਆਉਣ ਕਾਰਨ ਸਰਕਾਰੀ ਸਕੂਲ ਨੂਰਪੁਰ ਦੀ ਬੱਸ ਬੱਚਿਆਂ ਸਣੇ ਪਾਣੀ ਵਿਚ ਫੱਸ ਗਈ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਮਦਦ ਕਰਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਟਰੈਕਟਰ ਦੀ ਮਦਦ ਨਾਲ ਬੱਸ ਨੂੰ ਵੀ ਪਾਣੀ ਤੋਂ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਹੋਰਨਾਂ ਪਿੰਡਾਂ ਚੋਲੀਪੁਰ, ਸਰਾਈ,ਤਲਵੰਡੀ ਜੱਟਾ ਵਿਚ ਚੋਆ ਵਿਚ ਪਾਣੀ ਆਉਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ