ਟਾਂਡਾ : ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦੇ ਦੋਸ਼ ''ਚ ਮਾਮਲੇ ਦਰਜ , ਭਾਰੀ ਮਾਤਰਾ ''ਚ ਸ਼ਰਾਬ ਬਰਾਮਦ

05/21/2020 12:05:19 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼  ) - ਟਾਂਡਾ ਪੁਲਿਸ ਦੀਆਂ ਟੀਮਾਂ ਨੇ ਇਲਾਕੇ ਦੇ ਦੋ ਵੱਖ-ਵੱਖ ਪਿੰਡਾਂ ਵਿਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਵਾਲੇ ਇੱਕ ਵਿਅਕਤੀ ਅਤੇ ਇੱਕ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਅਤੇ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ੇ ਦੇ ਖਿਲਾਫ ਵਿੱਢੀ ਗਈ ਇਸ ਮੁਹਿੰਮ ਤਹਿਤ ਇਹ ਸਫਲਤਾ ਹਾਸਲ ਹੋਈ ਹੈ | ਉਨ੍ਹਾਂ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ ਅਤੇ ਸੁਰਿੰਦਰ ਪਾਲ ਸਿੰਘ ਦੀ ਟੀਮ ਨੇ ਪਿੰਡ ਮਿਰਜਾਪੁਰ ਖਡਿਆਲਾ ਇਲਾਕੇ ਵਿਚ ਗਸ਼ਤ ਦੌਰਾਨ ਪਿੰਡ ਚੌਟਾਲਾ ਦੇ ਪੀ ਐੱਨ .ਬੀ. ਏਟੀਐੱਮ ਨਜ਼ਦੀਕ ਮਨਜੀਤ ਕੌਰ ਪਤਨੀ ਵਿਜੈ ਕੁਮਾਰ ਨਿਵਾਸੀ ਚੌਟਾਲਾ ਨੂੰ 6750  ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਟਾਂਡਾ ਪੁਲਸ ਨੇ ਬਘਿਆੜੀ ਪਿੰਡ ਨਿਵਾਸੀ ਵਿਜੇ ਕੁਮਾਰ ਪੁੱਤਰ ਸ਼ਿੰਗਾਰਾ ਰਾਮ ਦੇ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਲਾਕਡਾਉਂਨ ਦੌਰਾਨ ਜਦੋਂ ਥਾਣੇਦਾਰ ਗੁਰਮੀਤ ਸਿੰਘ ਦੀ ਟੀਮ ਪਿੰਡ ਖੱਖਾਂ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਵੱਖ ਵੱਖ ਤਰ੍ਹਾਂ ਦੀ ਸ਼ਰਾਬ ਠੇਕਿਆਂ ਤੋਂ ਲਿਆ ਕੇ ਆਪਣੇ ਘਰ ਵਿਚ ਗ੍ਰਾਹਕਾਂ ਨੂੰ ਪ੍ਰਚੂਨ ਵਿਚ ਵੇਚਦਾ ਹੈ ਅਤੇ ਅੱਜ ਵੀ ਕਾਫ਼ੀ ਮਾਤਰਾ ਵਿਚ ਸ਼ਰਾਬ ਲਿਆ ਕੇ ਉਹ ਇਹੋ ਵਰਤਾਰਾ ਕਰ ਰਿਹਾ ਹੈ | ਸੂਚਨਾ ਦੇ ਆਧਾਰ ਤੇ ਪੁਲਸ ਦੀ ਟੀਮ ਨੇ ਮੌਕੇ ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ | ਟਾਂਡਾ ਪੁਲਿਸ ਵੱਲੋਂ ਦੋਨਾਂ ਮਾਮਲਿਆਂ ਦੇ ਸਬੰਧ ਵਿਚ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
 


Harinder Kaur

Content Editor

Related News