ਟਾਂਡਾ : ਭਗਵਾਨ ਪਰਸ਼ੂਰਾਮ ਦੀ ਜੈਅੰਤੀ ਸ਼ਰਧਾ ਨਾਲ ਮਨਾਈ, ਵਿਸ਼ਵ ਦੀ ਖੁਸ਼ਹਾਲੀ ਲਈ ਕਰਵਾਇਆ ਹਵਨਯੱਗ

Friday, May 14, 2021 - 01:54 PM (IST)

ਟਾਂਡਾ : ਭਗਵਾਨ ਪਰਸ਼ੂਰਾਮ ਦੀ ਜੈਅੰਤੀ ਸ਼ਰਧਾ ਨਾਲ ਮਨਾਈ, ਵਿਸ਼ਵ ਦੀ ਖੁਸ਼ਹਾਲੀ ਲਈ ਕਰਵਾਇਆ ਹਵਨਯੱਗ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਦੇ ਬਗੀਚੀ ਮੰਦਿਰ ਅਹੀਆਪੁਰ ’ਚ ਪਰਸ਼ੂਰਾਮ ਸੈਨਾ ਵੱਲੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਪਰਸ਼ੂਰਾਮ ਜੀ ਮਹਾਰਾਜ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਹਾਲਾਂਕਿ ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਚੱਲਦਿਆਂ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ। ਸਨੀ ਪੰਡਿਤ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ  ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਸਾਬਕਾ ਕੌਂਸਲਰ ਦਵਿੰਦਰ ਬਿੱਲੂ, ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਮਨਦੀਪ ਮੰਨਾ, ਸ਼ਿਵ ਸੈਨਾ ਦੇ ਪ੍ਰਧਾਨ ਜੱਸਾ ਪੰਡਿਤ ਅਤੇ ਰਾਜੇਸ਼ ਬਿੱਟੂ ਦੀ ਹਾਜ਼ਰੀ ’ਚ ਪੰਡਿਤ ਰਾਮ ਜੀ ਅਤੇ ਪੰਡਿਤ ਵਿਕਾਸ ਨੇ ਵਿਧੀਵਤ ਦੇਵ ਪੂਜਨ ਕਰਦਿਆਂ ਹਵਨਯੱਗ ਕੀਤਾ।

ਸਮੂਹ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੈਕਾਰਿਆਂ ’ਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਪ੍ਰਾਰਥਨਾ ਕਰਦਿਆਂ ਹਵਨਯੱਗ ’ਚ ਆਹੂਤੀਆਂ ਪਾਈਆਂ। ਇਸ ਦੌਰਾਨ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਟਿੰਕੂ, ਕੁਮਾਰ ਭੱਟੀ, ਸੰਜੀਵ ਸਿਆਲ, ਲੱਕੀ ਜਾਜਾ, ਭੰਡਾਰੀ, ਰਮਨ ਪੰਡਿਤ, ਹੀਰਾ ਲਾਲ ਭੱਟੀ, ਬੱਗਾ ਸਿੱਧੂ, ਸਾਬੀ ਮੱਦਾ, ਗੁਰਪ੍ਰੀਤ ਰਾਜੂ, ਮੰਨਾ ਮਹਿਰਾ ਅਤੇ ਅਭਿਸ਼ੇਕ ਸਿਆਲ ਆਦਿ ਨੇ ਹਾਜ਼ਰੀ ਲਵਾਈ | 


author

Manoj

Content Editor

Related News