ਜਲੰਧਰ ਸ਼ਹਿਰੀ ਦੇ ਭਾਜਪਾ ਪ੍ਰਧਾਨ ਦਾ ਦੋਸ਼, ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਦੀ ਕੀਤੀ ਗਈ ਗਲਤ ਵਰਤੋਂ

07/15/2020 7:04:29 PM

ਜਲੰਧਰ (ਕਮਲੇਸ਼)— ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਮੰਗਲਵਾਰ ਨੂੰ ਕਾਂਗਰਸ ਸਰਕਾਰ ਦੇ ਸੈਂਟਰਲ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਭੇਜਿਆ ਗਿਆ ਰਾਸ਼ਨ ਡੰਪ ਕੀਤਾ ਹੋਇਆ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਹੀ ਦੁਖ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਪੰਜਾਬ 'ਚ ਕਾਂਗਰਸ ਸਰਕਾਰ ਦੇ ਜਨਵਿਰੋਧੀ ਕੰਮਾਂ ਤੋਂ ਦੁਖੀ ਹਨ ਅਤੇ ਉਪਰੋਂ ਕੋਵਿਡ-19 ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਨੂੰ 1.42 ਕਰੋੜ ਲੋੜਵੰਦ ਲੋਕਾਂ ਨੂੰ ਰਾਹਤ ਦੇਣ ਲਈ ਭੇਜੇ ਗਏ ਰਾਸ਼ਨ 'ਚ ਵੀ ਇੰਨਾ ਵੱਡਾ ਘਪਲਾ ਕਰ ਰਹੀ ਹੈ।

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ 'ਚ ਟੁੱਟਿਆ ਕੋਰੋਨਾ ਦਾ ਰਿਕਾਰਡ, ਇਕੋ ਦਿਨ 'ਚ ਮਿਲੇ ਇੰਨੇ ਪਾਜ਼ੇਟਿਵ ਕੇਸ

ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਭਾਜਪਾ ਪਹਿਲਾਂ ਹੀ ਸੂਬਾ ਸਰਕਾਰ ਕਾਂਗਰਸ 'ਤੇ ਦੋਸ਼ ਲਗਾ ਰਹੀ ਸੀ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋ ਪਾਈ। ਭਾਜਪਾ ਦਾ ਸ਼ੱਕ ਅੱਜ ਭਰੋਸੇ 'ਚ ਬਦਲ ਗਿਆ ਹੈ ਜਦੋਂ ਜਲੰਧਰ 'ਚ ਕਾਂਗਰਸ ਦੇ ਵਿਧਾਇਕ ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਅਤੇ ਕੌਂਸਲਰਾਂ ਵੱਲੋਂ ਪੱਖਪਾਤ ਕਰ ਕਰਕੇ ਵੰਡਿਆ ਗਿਆ।

ਸਾਰਾ ਰਾਸ਼ਨ ਜੋਕਿ ਪੰਜਾਬ ਦੇ ਲੋਕਾਂ ਲਈ ਸੀ ਉਸ ਨੂੰ ਆਮ ਲੋਕਾਂ ਤੱਕ ਵੰਡਣ ਦੀ ਬਜਾਏ ਆਪਣੇ ਚਾਹੁਣ ਵਾਲੇ ਲੋਕਾਂ ਦੇ ਹੱਥਾਂ 'ਚ ਭੇਜ ਦਿੱਤਾ ਗਿਆ, ਜਿੱਥੇ ਜੰਮ ਕੇ ਇਸ ਦੀ ਗਲਤ ਵਰਤੋਂ ਕੀਤੀ ਗਈ। ਇਹ ਰਾਸ਼ਨ ਆਮ ਲੋਕਾਂ ਲਈ ਭੇਜਿਆ ਗਿਆ ਸੀ। ਇਸ ਨੂੰ ਕਿਵੇਂ ਇਕ ਵਿਧਾਇਕ ਆਪਣੀ ਪ੍ਰਾਈਵੇਟ ਪ੍ਰਾਪਰਟੀ 'ਚ ਡੰਪ ਕਰਕੇ ਰੱਖ ਸਕਦਾ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਰਾਸ਼ਨ ਆਮ ਜਨਤਾ ਨੂੰ ਨਾ ਵੰਡ ਕੇ ਇਸ ਦੀ ਗਲਤ ਵਰਤੋਂ ਕੀਤੀ ਗਈ ਹੈ। ਸ਼ਰਮਾ ਨੇ ਦੋਸ਼ ਲਗਾਏ ਕਿ ਸੈਂਟਰਲ ਹਲਕੇ ਦੇ ਵਿਧਾਇਕ ਨੇ ਇਹ ਮੰਨਿਆ ਹੈ ਕਿ ਇਹ ਰਾਸ਼ਨ ਇਥੋਂ ਅੱਗੇ ਕੌਂਸਲਰਾਂ ਨੂੰ ਵੰਡਣ ਲਈ ਡੰਪ ਕੀਤਾ ਗਿਆ ਸੀ ਅਤੇ ਸਾਰਾ ਕੰਮ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਨ੍ਹਾਂ ਦੀ ਪ੍ਰਾਈਵੇਟ ਪ੍ਰਾਪਰਟੀ 'ਚ ਕੀਤਾ ਗਿਆ।
ਇਹ ਵੀ ਪੜ੍ਹੋ:ਨਵਾਂਸ਼ਹਿਰ ਦੇ ਬੰਗਾ ''ਚ ਕੋਰੋਨਾ ਵਾਇਰਸ ਕਾਰਨ ਹੋਈ ਦੂਜੀ ਮੌਤ


shivani attri

Content Editor

Related News