ਖਹਿਰਾ ਦੀ ਪਾਰਟੀ 'ਚ ਨਵੇਂ ਚਿਹਰੇ ਸ਼ਾਮਲ

01/19/2019 9:00:14 PM

ਜਲੰਧਰ— ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਵਲੋਂ ਬਣਾਈ ਪੰਜਾਬੀ ਏਕਤਾ ਪਾਰਟੀ (ਪੀ. ਈ. ਪੀ.) 'ਚ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਪੀ. ਈ. ਪੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵਲੋਂ ਅੱਜ ਨਵੀਆਂ ਨਿਯੁਕਤੀਆਂ ਦੀ ਸੂਚੀ ਜਾਰੀ ਕੀਤੀ ਗਈ । ਇਸ ਦੀ ਜਾਣਕਾਰੀ ਉਨ੍ਹਾਂ ਦੇ ਫੇਸਬੁੱਕ ਪੇਜ਼ 'ਤੇ ਦਿੱਤੀ ਗਈ, ਜਿਸ 'ਤੇ ਦੱਸਿਆ ਗਿਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਪੰਜਾਬੀ ਏਕਤਾ ਪਾਰਟੀ ਦੀ ਸੈਕੂਲਰ ਛਵੀ ਨੂੰ ਹੋਰ ਮਜ਼ਬੂਤੀ ਮਿਲੇਗੀ। ਖਹਿਰਾ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਉਨ੍ਹਾਂ ਦੀ ਸੋਚ ਹੈ ਕਿ ਤਜ਼ਰਬੇਕਾਰਾਂ ਦੇ ਨਾਲ-ਨਾਲ ਨੌਜਵਾਨ ਚਿਹਰਿਆਂ ਨੂੰ ਵੀ ਅੱਗੇ ਲਿਆਂਦਾ ਜਾਵੇ । ਇਸ ਉਦੇਸ਼ ਨਾਲ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ 'ਚ ਮਾਸਟਰ ਬਲਦੇਵ ਸਿੰਘ ਐੱਮ. ਐੱਲ. ਏ. ਜੈਤੋ – Vice President, ਦੀਪਕ ਬੰਸਲ-7eneral Secretary (Organisation) ਤੇ ਨਵਜੋਤ ਕੋਰ ਲੰਬੀ– President Student Wing ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਖਹਿਰਾ ਦੀ ਸਿਆਸੀ ਸਕੱਤਰ ਵਜੋਂ ਮਦਦ ਕਰਨ ਲਈ ਸਨਕਦੀਪ ਸਿੰਘ ਸੰਧੂ ਫਰੀਦਕੋਟ, ਦਲਵਿੰਦਰ ਸਿੰਘ ਧੰਜੂ ਪਟਿਆਲ਼ਾ, ਸੁਖਮਣ ਬੱਲ ਅੰਮ੍ਰਿਤਸਰ ਤੇ ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ Office Secretary ਨਿਯੁਕਤ ਕੀਤਾ ਗਿਆ ਹੈ। 

ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਅੱਗੇ ਆਉਣ ਤੇ ਪੰਜਾਬੀ ਏਕਤਾ ਪਾਰਟੀ ਦੀ ਸਾਫ ਸੁਥਰੀ, ਜਵਾਬਦੇਹ ਅਤੇ ਪਾਰਦਰਸ਼ੀ ਸਿਆਸਤ ਦੀ ਵਿਚਾਰਧਾਰਾ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਪੀ. ਈ. ਪੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਸ ਉਦੇਸ਼ ਲਈ ਉਹ ਨੌਜਵਾਨਾਂ, ਔਰਤਾਂ, ਪੜੇ ਲਿਖੇ ਸਹੀ ਸੋਚ ਦੇ ਮਾਲਿਕ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ 'ਚੋਂ ਅਜ਼ਾਦ ਕਰਾਉਣ ਲਈ ਕੀਤੇ ਜਾ ਰਹੇ ਸਾਡੇ ਸੰਘਰਸ਼ 'ਚ ਸਾਡਾ ਸਾਥ ਦਿਓ।


Related News