ਸੁਖਪਾਲ ਖਹਿਰਾ ਵਿਰੁੱਧ ਦੇਸ਼-ਧ੍ਰੋਹ ਦਾ ਕੇਸ ਦਰਜ ਕਰੋ: ਦੀਵਾਨ ਅਮਿਤ ਅਰੋੜਾ

06/22/2018 12:58:37 PM

ਜਲੰਧਰ, (ਰਾਹੁਲ)— ਰੈਫਰੈਂਡਮ¸2020 ਨੂੰ ਸਮਰਥਨ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਪਰ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਭਾਜਪਾ ਪੰਜਾਬ ਦੇ ਸਾਬਕਾ ਸਕੱਤਰ ਤੇ ਬੁਲਾਰਾ ਦੀਵਾਨ ਅਮਿਤ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਸੰਵਿਧਾਨ ਦੀ ਸਹੁੰ ਲੈਣ ਵਾਲੇ ਖਹਿਰਾ ਦੀ ਦੋਹਰੀ ਮਾਨਸਿਕਤਾ ਉਜਾਗਰ ਹੋ ਗਈ ਹੈ ਕਿ ਕਿਵੇਂ ਉਹ ਦੇਸ਼ ਦੇ ਸੰਵਿਧਾਨ ਦੀ ਬਜਾਏ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਸੁਖਪਾਲ ਸਿੰਘ ਖਹਿਰਾ, ਜਿਸ ਨੇ ਹਿੰਦੂ ਰਾਸ਼ਟਰ ਦੇ ਨਾਂ 'ਤੇ ਹਿੰਦੂਆਂ ਨੂੰ ਗਾਲ ਦੇ ਕੇ ਦੇਸ਼ ਦੇ ਕਰੋੜਾਂ ਹਿੰਦੂਆਂ ਦਾ ਅਪਮਾਨ ਕੀਤਾ ਹੈ। ਇਸੇ ਖਹਿਰਾ ਜਿਹੇ ਦੇਸ਼ ਵਿਰੋਧੀ ਨੇਤਾਵਾਂ ਦੇ ਕਾਰਨ ਆਮ ਆਦਮੀ ਪਾਰਟੀ ਦਾ ਬਟਵਾਰਾ ਹੋਇਆ ਹੈ ਅਤੇ ਪੰਜਾਬ ਵਿਚ 'ਆਪ' ਦੀ ਅਹਿਮੀਅਤ ਲੋਕਾਂ ਵਿਚ ਘੱਟ ਹੋਈ ਹੈ। ਅਰੋੜਾ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਅਜਿਹੀ ਦੇਸ਼ ਵਿਰੋਧੀ ਸੋਚ ਰੱਖਣ ਵਾਲੇ ਸੁਖਪਾਲ ਖਹਿਰਾ ਨੂੰ ਤੁਰੰਤ ਪਾਰਟੀ ਤੋਂ ਬਾਹਰ ਕੱਢਿਆ ਜਾਵੇ।
ਭਾਜਪਾ ਨੇਤਾ ਨੇ ਕਿਹਾ ਕਿ ਵਾਰ-ਵਾਰ ਪਾਰਟੀਆਂ ਬਦਲਣ ਵਾਲੇ ਖਹਿਰਾ ਕਦੋਂ ਆਪਣੀ ਨੀਤੀ ਤੇ ਚਿਹਰਾ ਬਦਲ ਲਵੇ, ਇਹ ਸਾਰੇ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਹੈ। ਹੁਣ ਉਨ੍ਹਾਂ ਦੀ ਅਸਲੀ ਜਗ੍ਹਾ ਸੀਖਾਂ ਦੇ ਪਿੱਛੇ ਹੈ।


Related News