ਅਮਿਤ ਸ਼ਾਹ ਅਤੇ ਮਾਧਵੀ ਲਤਾ ’ਤੇ ‘ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ’ ਸਬੰਧੀ ਕੇਸ ਦਰਜ

05/04/2024 1:43:56 PM

ਹੈਦਰਾਬਾਦ, (ਭਾਸ਼ਾ)- ਹੈਦਰਾਬਾਦ ਪੁਲਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੈਦਰਾਬਾਦ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੇ. ਮਾਧਵੀ ਲਤਾ ਅਤੇ ਪਾਰਟੀ ਦੇ ਹੋਰ ਨੇਤਾਵਾਂ ਖਿਲਾਫ ਚੋਣ ਪ੍ਰਚਾਰ ਵਿਚ ਨਾਬਾਲਗਾਂ ਨੂੰ ਸ਼ਾਮਲ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।

ਤੇਲੰਗਾਨਾ ਪ੍ਰਦੇਸ਼ ਕਾਂਗਰਸ ਦੇ ਉੱਪ ਪ੍ਰਧਾਨ ਨਿਰੰਜਨ ਰੈੱਡੀ ਨੇ ਤੇਲੰਗਾਨਾ ਦੇ ਮੁੱਖ ਚੋਣ ਅਧਿਕਾਰੀ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ 1 ਮਈ ਨੂੰ ਲਾਲਦਵਾਜਾ ਤੋਂ ਸੁਧਾ ਟਾਕੀਜ਼ ਤੱਕ ਭਾਜਪਾ ਵੱਲੋਂ ਕੱਢੀ ਗਈ ਰੈਲੀ ’ਚ ਸ਼ਾਹ ਨਾਲ ਸਟੇਜ ’ਤੇ ਕੁਝ ਨਾਬਾਲਗ ਬੱਚੇ ਮੌਜੂਦ ਸਨ। ਐੱਫ. ਆਈ. ਆਰ. ਅਨੁਸਾਰ ਨਿਰੰਜਨ ਰੈੱਡੀ ਨੇ ਦੋਸ਼ ਲਾਇਆ ਕਿ ਇਕ ਬੱਚੇ ਨੂੰ ਭਾਜਪਾ ਦੇ ਚੋਣ ਨਿਸ਼ਾਨ ਨਾਲ ਦੇਖਿਆ ਗਿਆ, ਜੋ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ। ਸ਼ਿਕਾਇਤ ਨੂੰ ਸਿਟੀ ਪੁਲਸ ਨੂੰ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਮੋਗਲਪੁਰਾ ਪੁਲਸ ਸਟੇਸ਼ਨ ’ਚ ਸ਼ਾਹ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ। ਇਸ ਮਾਮਲੇ ਦੇ ਮੁਲਜ਼ਮਾਂ ’ਚ ਟੀ. ਯਮਨ ਸਿੰਘ ਅਤੇ ਭਾਜਪਾ ਦੇ ਸੀਨੀਅਰ ਨੇਤਾ ਜੀ. ਕਿਸ਼ਨ ਰੈੱਡੀ ਅਤੇ ਵਿਧਾਇਕ ਟੀ. ਰਾਜਾ ਸਿੰਘ ਸ਼ਾਮਲ ਹਨ।


Rakesh

Content Editor

Related News