ਸੁੱਖਾ ਫੋਲੜੀਵਾਲ ਦੀ ਤਾਕਤ ਬਰਕਰਾਰ, ਸਰਪੰਚ ਬਣਾ ਕੇ ਲੋਕਾਂ ਨੇ ਦਿੱਤਾ ਪਿਆਰ ਦਾ ਸਬੂਤ

12/31/2018 5:40:18 AM

  ਜਲੰਧਰ,   (ਮਹੇਸ਼)—   ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਸੀਨੀਅਰ  ਨੇਤਾ ਅਤੇ  ਸਰਪੰਚ ਸੁਖਜਿੰਦਰ ਕੌਰ ਸ਼ੇਰਗਿੱਲ ਦੇ ਪਤੀ ਸੁਖਵਿੰਦਰ ਸਿੰਘ ਸੁੱਖਾ  ਫੋਲੜੀਵਾਲ ਦੀ ਤਾਕਤ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ  ਆਪਣਾ ਅਥਾਹ ਪਿਆਰ ਤੇ ਆਸ਼ੀਰਵਾਦ ਦੇ ਕੇ ਫਿਰ ਸਰਪੰਚ ਚੁਣ ਕੇ ਆਪਣੀ ਨੁਮਾਇੰਦਗੀ ਸੌਂਪ  ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਜੀਤਾ ਨੈਥੇਨੀਅਲ ਨੂੰ ਹਰਾਇਆ ਹੈ। ਸਮੇਂ-ਸਮੇਂ ’ਤੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਅੱਗੇ ਹੋ ਕੇ ਮਦਦ ਕਰਨ ਵਾਲੇ  ਸੁੱਖਾ ਫੋਲੜੀਵਾਲ  ਜੇਤੂ ਐਲਾਨ ਹੋਣ ਮਗਰੋਂ ਜਿਉਂ ਹੀ ਪੋਲਿੰਗ ਬੂਥ ’ਚੋਂ ਬਾਹਰ ਨਿਕਲੇ ਤਾਂ  ਸਭ  ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ  ਹੋਏ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਵਧ ਕੇ ਉਨ੍ਹਾਂ ਦੀ ਸੇਵਾ ’ਚ ਹਾਜ਼ਰ ਰਹਿਣਗੇ।  ਉਨ੍ਹਾਂ ਨੇ ਮਾਸਟਰ ਮੋਹਨ ਲਾਲ ਅਤੇ ਸੁਖਵੀਰ ਸਿੰਘ ਸੁੱਖ ਤੇ ਹੋਰ ਜਿੱਤੇ ਪੰਚਾਂ ਤੇ  ਮੋਹਤਬਰਾਂ ਦੀ ਹਾਜ਼ਰੀ ਵਿਚ ਕਿਹਾ ਕਿ ਉਨ੍ਹਾਂ ਦੀ ਜਿੱਤ ਪਿੰਡ ਵਾਸੀਆਂ ਦੀ ਆਪਣੀ ਜਿੱਤ  ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ ਪਿੰਡ ਦੇ ਵੱਖ-ਵੱਖ ਧਾਰਮਿਕ  ਅਸਥਾਨਾਂ ’ਤੇ ਜਾ ਕੇ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰਨਗੇ। ਸੁੱਖਾ ਫੋਲੜੀਵਾਲ ਖੁਦ ਨੂੰ  ਲੋਕਾਂ ਦੀ ਸੇਵਾ ਕਰਨ ਵਾਲਾ ਇਕ ਨਿਮਾਣਾ ਜਿਹਾ ਵਿਅਕਤੀ ਦੱਸਦੇ ਹਨ। 
 


Related News