ਵਿਦਿਆਰਥੀ ਦੀ ਖੇਡਦੇ ਸਮੇਂ ਅਚਾਨਕ ਹੋਈ ਮੌਤ
Thursday, Jul 18, 2019 - 01:54 AM (IST)
![ਵਿਦਿਆਰਥੀ ਦੀ ਖੇਡਦੇ ਸਮੇਂ ਅਚਾਨਕ ਹੋਈ ਮੌਤ](https://static.jagbani.com/multimedia/2019_7image_01_53_3184202510.jpg)
ਮੁਕੰਦਪੁਰ,(ਸੰਜੀਵ)- ਸਥਾਨਕ ਸ. ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਵਿਖੇ ਉਸ ਵੇਲੇ ਮਾਹੌਲ ਸੋਗਮਈ ਹੋ ਗਿਆ। ਜਦੋਂ 12ਵੀਂ ਦੇ ਵਿਦਿਆਰਥੀ ਦੀ ਖੇਡ ਦੇ ਮੈਦਾਨ ਅੰਦਰ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਕੈਡਮੀ ਵਿਖੇ ਮੈਡਮ ਅਮਰਜੀਤ ਸੈਣੀ ਦਾ ਹੋਣਹਾਰ ਪੁੱਤਰ ਰਮਨਦੀਪ ਖੇਡ ਮੈਦਾਨ ਵਿਚ ਅਭਿਆਸ ਕਰਦੇ ਸਮੇਂ ਡਿੱਗ ਪਿਆ ਅਤੇ ਉਸ ਨੂੰ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਬਿਨਾਂ ਕਿਸੇ ਦੇਰੀ ਤੋਂ ਡਾਕਟਰੀ ਇਲਾਜ ਲਈ ਲਿਆਂਦਾ ਗਿਆ ਪਰ ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੀ ਨਬਜ਼ ਰੁਕ ਗਈ ਹੈ ਅਤੇ ਹੁਣ ਸਾਡੇ ਦਰਮਿਆਨ ਨਹੀਂ ਰਿਹਾ। ਰਮਨਦੀਪ ਦੇ ਪਿਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦਡ਼ ਕਲਾਂ ਵਿਖੇ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਕੈਡਮੀ ਦੇ ਵਾਈਸ ਚੇਅਰਮੈਨ ਡਾ. ਅਮਰਜੀਤ ਸਿੰਘ ਵੱਲੋਂ ਫੋਨ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਦੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।