ਜਲੰਧਰ 'ਚ ਵੱਡਾ ਹਾਦਸਾ: ਨਵੀਂ ਕੰਧ ਬਣਾ ਕੇ ਚਾਹ ਪੀਣ ਬੈਠੇ ਮਿਸਤਰੀ 'ਤੇ ਡਿੱਗੀ ਕੰਧ, ਹੋਈ ਮੌਤ
Friday, Mar 28, 2025 - 03:08 PM (IST)

ਜਲੰਧਰ (ਵਰੁਣ)–ਮਕਸੂਦਾਂ ਇਲਾਕੇ ਦੇ ਮੋਤੀ ਨਗਰ ਵਿਚ ਕੰਧ ਬਣਾ ਕੇ ਚਾਹ ਪੀਣ ਬੈਠੇ ਮਿਸਤਰੀ ’ਤੇ ਉਹੀ ਕੰਧ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਜਲਦੀ ਵਿਚ ਮਿਸਤਰੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਉਰਫ਼ ਸੋਨੂੰ ਵਾਸੀ ਬੱਲਾਂ ਪਿੰਡ ਵਜੋਂ ਹੋਈ। ਓਧਰ ਅਸ਼ੋਕ ਜਿਸ ਪਰਿਵਾਰ ਦਾ ਘਰ ਬਣਾ ਰਿਹਾ ਸੀ, ਉਨ੍ਹਾਂ ਨੇ ਉਸ ਦੀ ਮੌਤ ਹੋਣ ਤੋਂ ਬਾਅਦ 2 ਲੱਖ ਦੀ ਮਦਦ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਬੇਟੀ ਦਾ ਵਿਆਹ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ 1100 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਵੱਡੀ ਖ਼ਬਰ, ਮੰਤਰੀ ਸੌਂਦ ਨੇ ਦਿੱਤਾ ਵੱਡਾ ਬਿਆਨ
ਜਾਣਕਾਰੀ ਦਿੰਦੇ ਅਸ਼ੋਕ ਦੇ ਚਾਚਾ ਜੱਗਾ ਨੇ ਦੱਸਿਆ ਅਸ਼ੋਕ ਮਿਸਤਰੀ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਮੋਤੀ ਨਗਰ ਵਿਚ ਕੰਮ ਮਿਲਿਆ ਸੀ। ਉਹ ਆਪਣੀ ਟੀਮ ਨਾਲ ਕੰਮ ਕਰ ਰਿਹਾ ਸੀ ਕਿ ਨਵੀਂ ਬਣਾਈ ਕੰਧ ਨਾਲ ਬੈਠ ਕੇ ਚਾਹ ਪੀਂਦੇ ਹੋਏ ਕੰਧ ਉਸ ’ਤੇ ਡਿੱਗ ਗਈ ਅਤੇ ਉਸ ਦੀ ਉਥੇ ਹੀ ਮੌਤ ਹੋ ਗਈ। ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! 90 ਦਿਨਾਂ 'ਚ ਕਰੋ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e