‘ਦੋ ਬੂੰਦ ਹਰ ਵਾਰ, ਪੋਲੀਓ ’ਤੇ ਜਿੱਤ ਰਹੇ ਬਰਕਰਾਰ’ ਨਾਅਰੇ ਨਾਲ ਹੁਸ਼ਿਆਰਪੁਰ ’ਚ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਦਾ ਆਗਾਜ਼

Monday, Oct 13, 2025 - 12:17 PM (IST)

‘ਦੋ ਬੂੰਦ ਹਰ ਵਾਰ, ਪੋਲੀਓ ’ਤੇ ਜਿੱਤ ਰਹੇ ਬਰਕਰਾਰ’ ਨਾਅਰੇ ਨਾਲ ਹੁਸ਼ਿਆਰਪੁਰ ’ਚ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਦਾ ਆਗਾਜ਼

ਹੁਸ਼ਿਆਰਪੁਰ (ਘੁੰਮਣ)-ਪੋਲੀਓ ਵਰਗੀ ਨਾਮੁਰਾਦ ਬੀਮਾਰੀ ਕਦੇ ਵਾਪਸ ਨਾ ਆ ਸਕੇ ਅਤੇ ਸਾਡੇ ਦੇਸ਼ ਨੂੰ ਮਿਲਿਆ ਪੋਲੀਓ ਮੁਕਤ ਦਾ ਦਰਜਾ ਬਰਕਾਰ ਰੱਖਣ ਲਈ ਸਰਕਾਰ ਵੱਲੋਂ ਪੰਜਾਬ ਵਿਚ 13 ਜ਼ਿਲ੍ਹਿਆਂ ਵਿਚ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਚਲਾਈ ਗਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਿਵਲ ਸਰਜਨ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੀ ਦੇਖ-ਰੇਖ ਹੇਠ ਇਹ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ:ਕਹਿਰ ਓ ਰੱਬਾ! ਪੰਜਾਬ 'ਚ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ, ਤੜਫ਼-ਤਰਫ਼ ਕੇ ਨਿਕਲੀ ਜਾਨ

ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਸਹਿਯੋਗ ਨਾਲ ਲਗਾਏ ਗਏ ਪੋਲੀਓ ਬੂਥ ’ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ. ਨਵਜੋਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਨੇਹਾ ਪਾਲ ਅਤੇ ਲਾਇਨਜ਼ ਕਲਬ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਵਿਚ ਪੈਦਾ ਹੋਏ ਨਵ-ਜੰਮੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਏ. ਐੱਨ. ਐੱਮ. ਹਰਿੰਦਰ ਕੌਰ, ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ ਵਿਜੇ ਅਰੋੜਾ, ਮੈਂਬਰ ਗੌਰਵ ਖੱਟਰ, ਓਮੇਸ਼ ਰਾਣਾ, ਸੰਜੀਵ ਅਰੋੜਾ, ਪੰਕਜ ਕੁਮਾਰ, ਹਰੀਸ਼ ਚੁੱਗ, ਕੁਮਾਰ ਗੌਰਵ, ਅਸ਼ਵਨੀ ਕੁਮਾਰ ਦੱਤਾ, ਦੀਪਕ ਨਰੂਲਾ, ਹਰਜੀਤ ਭਾਟੀਆ ਅਤੇ ਪਰਮਜੀਤ ਨਰੂਲਾ ਸ਼ਾਮਲ ਹੋਏ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ, ਜਾਣੋ 17 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ

ਇਸ ਮੌਕੇ ਡਾ. ਸੀਮਾ ਗਰਗ ਨੇ ਆਖਿਆ ਕਿ ਪੋਲੀਓ ਵਰਗੀ ਖਤਰਨਾਕ ਤੇ ਨਾਮੁਰਾਦ ਬੀਮਾਰੀ ਤੋਂ ਸਾਡਾ ਦੇਸ਼ ਮੁਕਤ ਹੋ ਚੁੱਕਾ ਹੈ ਪਰ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਪੋਲੀਓ ਵਾਇਰਸ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਸਰਕਾਰ ਵੱਲੋਂ ਅਹਤਿਆਤ ਵੱਜੋਂ ਪੋਲੀਓ ਰਾਊਂਡ ਚਲਾਏ ਜਾ ਰਹੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੋਲੀਓ ਖਿਲਾਫ ਵਿੱਢੀ ਮੁਹਿੰਮ ਦਾ ਇਸ ਵਾਰ ਦਾ ਸਾਡਾ ਨਾਅਰਾ ਵੀ ਇਹੀ ਹੈ ਕਿ ‘ਦੋ ਬੂੰਦ ਹਰ ਵਾਰ, ਪੋਲੀਓ ’ਤੇ ਜਿੱਤ ਰਹੇ ਬਰਕਰਾਰ।’ਯਾਦ ਰੱਖੋ ਪੋਲੀਓ ਨੂੰ ਵਾਪਸ ਆਉਣ ਦਾ ਮੌਕਾ ਨਾ ਮਿਲੇ। ਆਪਣੇ ਬੱਚੇ ਨੂੰ ਪੋਲੀਓ ਦੀ ਇਹ ਵਾਧੂ ਖੁਰਾਕ ਜ਼ਰੂਰ ਦਿਵਾਓ, ਤਾਕਿ ਤੁਹਾਡੇ ਬੱਚੇ ਨੂੰ ਪੋਲੀਓ ਤੋਂ ਪੱਕੀ ਸੁਰੱਖਿਆ ਮਿਲੇ।

ਮੁਹਿੰਮ ਬਾਰੇ ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 0 ਤੋਂ 5 ਸਾਲ ਦੇ ਪਛਾਣ ਕੀਤੇ ਗਏ 1,33,014 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਲਈ ਮੁਹਿੰਮ ਉਲੀਕੀ ਗਈ ਹੈ। ਜਿਨ੍ਹਾਂ ਵਿਚੋਂ ਅੱਜ ਪਹਿਲੇ ਦਿਨ ਬੂਥ ਗਤੀਵਿਧੀਆਂ ਤਹਿਤ 799 ਸਥਾਈ ਪੋਲੀਓ ਬੂਥ ਲਗਾਏ ਗਏ। ਜਿਨ੍ਹਾਂ ਦੀ ਦੇਖ-ਰੇਖ ਜ਼ਿਲਾ ਪੱਧਰ ਦੇ ਅਧਿਕਾਰੀਆਂ, ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦਿਆਂ ਅਤੇ ਤਾਇਨਾਤ ਕੀਤੇ ਗਏ ਸੁਪਰਵਾਈਜ਼ਰਾਂ ਵੱਲੋਂ ਕੀਤੀ ਗਈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਕਿਸੇ ਕਾਰਨ ਕਰ ਕੇ ਬੂਥ ਤੇ ਜਾ ਕੇ ਪੋਲੀਓ ਬੂੰਦਾਂ ਨਹੀਂ ਪੀ ਸਕਿਆ, ਉਹ ਮਿਤੀ 13 ਅਤੇ 14 ਅਕਤੂਬਰ ਨੂੰ ਘਰ-ਘਰ ਜਾ ਕੇ ਬੂੰਦਾਂ ਪਿਆਉਣ ਲਈ ਬਣਾਈਆਂ ਗਈਆਂ ਟੀਮਾਂ ਨੂੰ ਪੂਰਾ ਸਹਿਯੋਗ ਕਰਨ ਤਾਂ ਕਿ ਕੋਈ ਵੀ ਬੱਚਾ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

ਇਹ ਵੀ ਪੜ੍ਹੋ: ਮਿਸ਼ਨ 'ਚੜ੍ਹਦੀ ਕਲਾ' ਦੇ ਸਮਰਥਨ ’ਚ ਆਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪ੍ਰਵਾਸੀ ਭਾਰਤੀ : ਭਗਵੰਤ ਮਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News