ਕੁੜੀਆਂ ਜੰਮਣ 'ਤੇ ਸੱਸ ਤੇ ਨਨਾਣਾਂ ਮਾਰਦੀਆਂ ਸੀ ਮੇਹਣੇ, ਤੰਗ ਆਈ ਔਰਤ ਨੇ ਗਲ ਲਾਈ ਮੌਤ

Tuesday, Oct 07, 2025 - 03:30 PM (IST)

ਕੁੜੀਆਂ ਜੰਮਣ 'ਤੇ ਸੱਸ ਤੇ ਨਨਾਣਾਂ ਮਾਰਦੀਆਂ ਸੀ ਮੇਹਣੇ, ਤੰਗ ਆਈ ਔਰਤ ਨੇ ਗਲ ਲਾਈ ਮੌਤ

ਮੁਕੇਰੀਆਂ (ਨਾਗਲਾ)- ਮੁਕੇਰੀਆਂ ਪੁਲਸ ਨੇ ਮਲਕੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਗੂੰਜੀਆ ਬੇਟ ਥਾਣਾ ਪੁਰਾਣਾ ਸ਼ਾਲਾ ਜ਼ਿਲਾ ਗੁਰਦਾਸਪੁਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੀ ਸੱਸ ਅਤੇ ਉਸਦੀਆਂ 2 ਨਨਾਣਾਂ ’ਤੇ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੰਡਰਾਉਣ ਲੱਗਾ ਵੱਡਾ ਖ਼ਤਰਾ, ਬਿਆਸ ਦਰਿਆ ’ਚ ਵੱਧ ਰਿਹਾ ਪਾਣੀ ਦਾ ਪੱਧਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੁਕੇਰੀਆਂ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਭੈਣ ਕੁਲਦੀਪ ਕੌਰ, ਜਿਸ ਦੀ ਵਿਆਹ ਗੁਰਜਿੰਦਰ ਸਿੰਘ ਵਾਸੀ ਸੁਹਾਲੀਆ ਥਾਣਾ ਹਾਜੀਪੁਰ ਨਾਲ ਹੋਇਆ ਸੀ। ਉਸ ਦੇ ਵਿਆਹ ਤੋਂ ਬਾਅਦ 2 ਕੁੜੀਆਂ ਹੋਈਆਂ। ਜਿਸ ਤੋਂ ਬਾਅਦ ਉਸ ਦੀਆਂ ਨਨਾਣਾਂ ਅਤੇ ਸੱਸ ਨੇ ਉਸ ਦੀ ਭੈਣ ਨੂੰ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਉਸ ਦੇ ਮੁੰਡਾ ਕਿਉਂ ਨਹੀਂ ਹੋਇਆ। ਉਸ ਦੀ ਭੈਣ ਨੂੰ ਉਸ ਦੀ ਨਨਾਣ ਨੇ ਕਾਫੀ ਮੰਦਾ-ਚੰਗਾ ਬੋਲਿਆ। ਜਿਸ ਕਾਰਨ ਉਹ ਆਪਣੀ ਭੈਣ ਨੂੰ ਕੁੜੀਆਂ ਸਮੇਤ ਆਪਣੇ ਘਰ ਲੈ ਆਇਆ। ਜੋ ਬਾਅਦ ਵਿਚ ਕਿਰਾਏ ਦੇ ਮਕਾਨ ’ਚ ਮੁਕੇਰੀਆਂ ਰਹਿ ਰਹੀ ਸੀ। 5 ਅਕਤੂਬਰ ਨੂੰ ਉਸ ਦੀ ਭੈਣ ਨੇ ਆਪਣੀਆਂ ਨਨਾਣਾਂ ਅਤੇ ਸੱਸ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਵਿਭਾਗ ਦੀ ਨਵੀਂ ਭਵਿੱਖਬਾਣੀ

ਇਸ ਸਬੰਧ ’ਚ ਥਾਣਾ ਮੁਖੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵੀਰ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਸੁਹਾਲੀਆ ਹਾਜੀਪੁਰ ਥਾਣਾ, ਰਾਜਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਮਹਿਤਪੁਰ ਥਾਣਾ ਮੁਕੇਰੀਆਂ, ਮਨਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਭਲੋਵਾਲ ਥਾਣਾ ਹਾਜੀਪੁਰ ਦੇ ਵਿਰੁੱਧ ਧਾਰਾ 306 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News