ਹੈਰੋਇਨ ਤੇ 26 ਹਜ਼ਾਰ ਕੈਪਸੂਲਾਂ ਸਮੇਤ 2 ਕਾਬੂ, ਕੇਸ ਦਰਜ

Wednesday, Oct 01, 2025 - 06:30 PM (IST)

ਹੈਰੋਇਨ ਤੇ 26 ਹਜ਼ਾਰ ਕੈਪਸੂਲਾਂ ਸਮੇਤ 2 ਕਾਬੂ, ਕੇਸ ਦਰਜ

ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਪੁਲਸ ਨੇ ਹੈਰੋਇਨ ਅਤੇ ਕੈਪਸੂਲਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਚੈਕਿੰਗ ਦੌਰਾਨ ਇਕ ਘਰ ਵਿਚ ਰਹਿ ਰਹੇ 1 ਪ੍ਰਵਾਸੀ ਮਜ਼ਦੂਰ ਸੁਨੀਲ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਲਾਲ ਮਾਹੀ ਥਾਣਾ ਅਤੇ ਜ਼ਿਲ੍ਹਾ ਸਾਹਿਬ ਗੰਜ ਝਾਰਖੰਡ ਹਾਲ ਵਾਸੀ ਵਾਰਡ ਨੰਬਰ 5, ਸੁੰਦਰ ਕਾਲੋਨੀ, ਨੰਗਲ ਰੋਡ ਗੜ੍ਹਸ਼ੰਕਰ ਅਤੇ ਗੁਰਸ਼ਰਨ ਸਿੰਘ ਉਰਫ਼ ਗੁਰੀ ਪੁੱਤਰ ਹਰਜਿੰਦਰ ਸਿੰਘ ਵਾਰਡ ਨੰਬਰ 7, ਨਜ਼ਦੀਕ ਟਰੱਕ ਯੂਨਿਅਨ, ਨੰਗਲ ਰੋਡ ਗੜ੍ਹਸ਼ੰਕਰ ਸਣੇ ਦੋ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 167 ਗ੍ਰਾਮ ਹੈਰੋਇਨ ਅਤੇ 4 ਪੇਟੀਆਂ ਚੋਂ 26 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ ਕਰਕੇ ਐੱਨ.  ਡੀ.  ਪੀ.  ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ!  5 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ

ਦਰਜ ਕੇਸ ਮੁਤਾਬਕ ਏ. ਐੱਸ. ਆਈ. ਸਤਨਾਮ ਸਿੰਘ ਚੈਕਿੰਗ ਕਰਦੇ ਹੋਏ ਅਸ਼ੋਕ ਉਰਫ਼ ਸ਼ੂਕਾ ਪ੍ਰਧਾਨ ਦੇ ਘਰ ਕੋਲ ਪੁੱਜੇ ਤਾਂ ਇਤਲਾਹ ਮਿਲੀ ਕਿ ਗੁਰਸੇਵਕ ਮਿਸ਼ਨ ਸਕੂਲ ਦੀ ਬੰਦ ਬਿਲਡਿੰਗ ਵਿਚ 2 ਵਿਅਕਤੀ ਭਾਰੀ ਮਾਤਰਾ ਵਿਚ ਨਸ਼ੇ ਦੀ ਤਸਕਰੀ ਕਰਦੇ ਹਨ। ਇਸ ਇਤਲਾਹ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਕਤ ਵਿਅਕਤੀ ਪੁਲਸ ਨੂੰ ਵੇਖ ਕੇ ਕਮਰੇ ਅੰਦਰ ਵੜ ਗਏ। ਉਨ੍ਹਾਂ ਨੂੰ ਬਾਹਰ ਬੁਲਾਕੇ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਅਪਣੀ ਪਛਾਣ ਸੁਨੀਲ ਕੁਮਾਰ ਅਤੇ ਗੁਰਸ਼ਰਨ ਸਿੰਘ ਦੇ ਰੂਪ ਵਿਚ ਦੱਸੀ। 

ਤਲਾਸ਼ੀ ਲਈ ਗਈ ਤਾਂ ਸੁਨੀਲ ਕੁਮਾਰ ਪਾਸੋ 110 ਗ੍ਰਾਮ ਹੈਰੋਇਨ ਅਤੇ ਗੁਰਸ਼ਰਨ ਸਿੰਘ ਪਾਸੋਂ 57 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਥੇ ਰੱਖੀਆਂ ਗੱਤੇ ਦੀਆਂ ਚਾਰ ਪੇਟੀਆ ਚੋਂ 26 ਹਜਾਰ ਨਸ਼ੇ ਦੇ ਕੈਪਸ਼ੂਲ ਬਰਾਮਦ ਕੀਤੇ ਗਏ, ਇਸ ਸਬੰਧੀ ਦੋਹਾਂ ਖ਼ਿਲਾਫ਼ ਥਾਣਾ ਗੜ੍ਹਸ਼ੰਕਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News