ਵਿਦਿਆਰਥੀ ਅਗਵਾ, ਕੇਸ ਦਰਜ

08/19/2018 10:57:04 AM

ਜਲੰਧਰ (ਮਹੇਸ਼)— ਘਰੋਂ ਪਿਤਾ ਦੀ ਗੋਲ-ਗੱਪਿਆਂ ਦੀ ਰੇਹੜੀ 'ਤੇ ਗਏ 13 ਸਾਲਾ ਇਕ ਵਿਦਿਆਰਥੀ ਦੇ ਅਗਵਾ ਹੋਣ ਦੀ ਸੂਚਨਾ ਹੈ, ਜਿਸ ਨੂੰ ਲੈ ਕੇ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਗ੍ਰੀਨ ਵੈਲੀ ਕਾਲੋਨੀ ਫੋਲੜੀਵਾਲ ਵਾਸੀ ਸੰਦੀਪ ਕੁਮਾਰ ਸੰਜੂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਗੋਲ-ਗੱਪਿਆਂ ਦੀ ਰੇਹੜੀ ਲਗਾਉਂਦਾ ਹੈ ਅਤੇ ਉਸ ਦਾ 13 ਸਾਲਾ ਬੱਚਾ ਸਰਕਾਰੀ ਸੈਕੰਡਰੀ ਸਕੂਲ ਸੁਭਾਨਾ 'ਚ 6ਵੀਂ ਜਮਾਤ 'ਚ ਪੜ੍ਹਦਾ ਹੈ। ਉਹ 16 ਅਗਸਤ ਨੂੰ ਸ਼ਾਮ 7.30 ਵਜੇ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਪਿਤਾ ਕੋਲ ਰੇਹੜੀ 'ਤੇ ਜਾ ਰਿਹਾ ਹੈ ਪਰ ਉਹ ਉਥੇ ਨਹੀਂ ਪਹੁੰਚਿਆ ਤੇ ਨਾ ਦੇਰ ਰਾਤ ਤੱਕ ਘਰ ਆਇਆ। ਪਰਿਵਾਰ ਵਾਲੇ 17 ਅਗਸਤ ਨੂੰ ਪੂਰਾ ਦਿਨ ਉਸ ਦੀ ਭਾਲ ਕਰਦੇ ਰਹੇ ਪਰ ਉਹ ਕਿਤੇ ਨਹੀਂ ਮਿਲਿਆ, ਜਿਸ ਤੋਂ ਬਾਅਦ ਉਹ ਪੁਲਸ ਥਾਣੇ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਬੇਟੇ ਨੂੰ ਰਸਤੇ 'ਚੋਂ ਹੀ ਕੋਈ ਅਗਵਾ ਕਰ ਕੇ ਲੈ ਗਿਆ ਹੈ।


Related News