ਜਲੰਧਰ ''ਚ ਸੜਕ ''ਤੇ ਮਿਲੀ ਗਠੜੀ ਨੇ ਪੁਲਸ ਨੂੰ ਪਾ ''ਤੀਆਂ ਭਾਜੜਾਂ, ਜਦ ਕੀਤੀ ਜਾਂਚ ਤਾਂ ਉੱਡੇ ਹੋਸ਼
Sunday, Sep 21, 2025 - 11:48 AM (IST)

ਜਲੰਧਰ (ਸੁਮਿਤ)–ਜਲੰਧਰ ਵਿਖੇ ਰਾਮਾ ਮੰਡੀ ਨਾਲ ਲੱਗਦੇ ਇਲਾਕੇ ਨੈਸ਼ਨਲ ਐਵੇਨਿਊ ਦੀ 8 ਨੰਬਰ ਗਲੀ ਵਿਚ ਬੀਤੀ ਰਾਤ 10 ਵਜੇ ਦੇ ਲਗਭਗ ਕੋਈ ਇਕ ਗਠੜੀ ਸੜਕ ਦੇ ਵਿਚਕਾਰ ਸੁੱਟ ਗਿਆ। ਸਵੇਰ ਹੁੰਦੇ ਹੀ ਜਦੋਂ ਲੋਕਾਂ ਵੱਲੋਂ ਗਠੜੀ ਵੇਖੀ ਗਈ ਤਾਂ ਚਰਚਾ ਹੋਣ ਲੱਗੀ ਕਿ ਇਸ ਵਿਚ ਕੀ ਹੈ ਅਤੇ ਕੌਣ ਸੁੱਟ ਗਿਆ ਹੈ। ਇਸ ਦੌਰਾਨ ਪੁਲਸ ਨੂੰ ਵੀ ਮਿੰਟਾਂ 'ਚ ਭਾਜੜਾਂ ਪੈ ਗਈਆਂ। ਇਸੇ ਵਿਚਕਾਰ ਆਲੇ-ਦੁਆਲੇ ਦੇ ਲੋਕਾਂ ਵੱਲੋਂ ਪੁਲਸ ਨੂੰ ਸੂਚਨਾ ਦੇਣ ’ਤੇ ਉਹ ਮੌਕੇ ’ਤੇ ਪੁਲਸ ਮੌਕੇ 'ਤੇ ਪਹੁੰਚੀ। ਇਸ ਦੇ ਬਾਅਦ ਗਠੜੀ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ ਪੁਰਾਣੇ ਕੱਪੜੇ ਆਦਿ ਮਿਲੇ। ਪੁਲਸ ਨੇ ਉਹ ਗਠੜੀ ਚੁੱਕ ਕੇ ਸੁਟਵਾ ਦਿੱਤੀ। ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਦੇ ਕਹਿਣ ’ਤੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਵੇਖੀ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ-ਕਾਲਜ
ਚੌਂਕੀ ਨੰਗਲ ਸ਼ਾਮਾ ਦੇ ਪੁਲਸ ਮੁਲਾਜ਼ਮ ਸੁਨੀਲ ਕੁਮਾਰ, ਜੋ ਮੌਕੇ ’ਤੇ ਆਪਣੀ ਟੀਮ ਨਾਲ ਆਏ ਸਨ, ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਨੇ ਸ਼ਰਾਰਤ ਕੀਤੀ ਲੱਗਦੀ ਹੈ। ਇਸ ਵਿਚੋਂ ਕੋਈ ਇਤਰਾਜ਼ਯੋਗ ਸਮੱਗਰੀ ਜਾਂ ਹੋਰ ਕੁਝ ਨਹੀਂ ਮਿਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਫਿਰ ਵੀ ਅਜਿਹੀ ਕੋਈ ਸ਼ਰਾਰਤ ਹੋਵੇ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ। ਉਹ ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਸ਼ਰਾਰਤ ਕਰਨ ਵਾਲੇ ਨੂੰ ਫੜਨਗੇ ਅਤੇ ਕਾਰਵਾਈ ਵੀ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8