ਸਤਲੁਜ ਦਰਿਆ ਕਿਨਾਰੇ 5 ਘੰਟੇ ਚੱਲੀ ਐਕਸਾਈਜ਼ ਵਿਭਾਗ ਦੀ ਸਰਚ: 250 ਬੋਤਲਾਂ, 6000 ਲਿਟਰ ਦੇਸੀ ਸ਼ਰਾਬ ਬਰਾਮਦ
Thursday, Sep 25, 2025 - 12:01 PM (IST)

ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਨੇ ਸਤਲੁਜ ਏਰੀਏ ਨਾਲ ਲੱਗਦੇ ਇਲਾਕਿਆਂ ਵਿਚ ਸਰਚ ਮੁਹਿੰਮ ਚਲਾਉਂਦਿਆਂ 6000 ਲਿਟਰ ਲਾਹਣ (ਦੇਸੀ ਸ਼ਰਾਬ) ਬਰਾਮਦ ਕੀਤੀ ਹੈ। ਉਕਤ ਦੇਸੀ ਸ਼ਰਾਬ ਸਤਲੁਜ ਦਰਿਆ ਦੇ ਪਾਣੀ ਵਿਚ ਤਰਪਾਲ ਦੀਆਂ ਬੋਰੀਆਂ ਵਿਚ ਲੁਕੋ ਕੇ ਰੱਖੀ ਗਈ ਸੀ। ਸਰਚ ਦੌਰਾਨ ਪਲਾਸਟਿਕ ਦੀਆਂ 11 ਤਰਪਾਲਾਂ ਅਤੇ ਰਬੜ ਟਿਊਬ ਵਿਚ ਲੁਕੋ ਕੇ ਰੱਖੀ ਗਈ ਸ਼ਰਾਬ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਐਕਸਾਈਜ਼ ਵੈਸਟ ਦੇ ਅਸਿਸਟੈਂਟ ਕਮਿਸ਼ਨਰ (ਐੱਨ. ਸੀ.) ਨਵਜੀਤ ਸਿੰਘ ਦੀ ਅਗਵਾਈ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸਰਚ ਮੁਹਿੰਮ ਦੌਰਾਨ ਅੱਧਾ ਦਰਜਨ ਦੇ ਕਰੀਬ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਵਿਭਾਗੀ ਪੁਲਸ ਬਲ ਮੌਜੂਦ ਰਿਹਾ। ਇਸ ਲਈ 6 ਕਿਲੋਮੀਟਰ ਦੇ ਏਰੀਏ ਵਿਚ 5 ਘੰਟੇ ਤਕ ਸਰਚ ਮੁਹਿੰਮ ਚਲਾਉਂਦਿਆਂ ਸ਼ੱਕੀ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ 3 ਚਾਲੂ ਭੱਠੀਆਂ, ਲੋਹੇ ਦੇ ਡਰੰਮ ਅਤੇ ਸ਼ਰਾਬ ਬਣਾਉਣ ਦਾ ਸਾਮਾਨ ਆਦਿ ਜ਼ਬਤ ਕੀਤਾ ਗਿਆ। ਵਿਭਾਗੀ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਵਿਚ ਸ਼ਰਾਬ ਲੁਕੋ ਕੇ ਰੱਖੇ ਜਾਣ ਸਬੰਧੀ ਸੂਚਨਾ ਦੇ ਆਧਾਰ ’ਤੇ ਸਹਿਯੋਗੀ ਸਟਾਫ਼ ਨੂੰ ਪਾਣੀ ਵਿਚ ਉਤਰਨਾ ਪਿਆ। ਇਸ ਮੌਕੇ ਪਲਾਸਟਿਕ ਦੀਆਂ 11 ਤਰਪਾਲਾਂ (500 ਲਿਟਰ ਪ੍ਰਤੀ ਤਰਪਾਲ) ਬਰਾਮਦ ਹੋਈਆਂ। ਉਥੇ ਹੀ ਲੋਹੇ ਦੇ 6 ਡਰੰਮਾਂ ਵਿਚ 480 ਲਿਟਰ ਸ਼ਰਾਬ, ਰਬੜ ਟਿਊਬ ਵਿਚ 250 ਬੋਤਲਾਂ, 4 ਪਲਾਸਟਿਕ ਬੋਤਲਾਂ, ਇਕ ਪਲਾਸਟਿਕ ਕੈਨ, 4 ਬੈਗ ਗੁੜ ਅਤੇ ਹੋਰ ਸਾਮਾਨ ਬਰਾਮਦ ਹੋਇਆ।
ਇਹ ਵੀ ਪੜ੍ਹੋ: ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ 'ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ
ਮੁਹਿੰਮ ਦੌਰਾਨ ਐਕਸਾਈਜ਼ ਅਧਿਕਾਰੀ ਸੁਨੀਲ ਗੁਪਤਾ, ਸਰਵਣ ਸਿੰਘ, ਰੰਗਾ ਸਮੇਤ ਟੀਮ ਨੇ ਮੁੱਖ ਤੌਰ ’ਤੇ ਬੁਰਜ, ਗਦਰੇ, ਧਗਾਰਾ, ਸੰਗੋਵਾਲ, ਭੋਡੇ, ਵੇਹਰਾਨ, ਕੇਮਵਾਲਾ, ਧਰਮੇ ਦੀਆਂ ਛੰਨਾਂ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਦਬਿਸ਼ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਵਿਭਾਗੀ ਪੁਲਸ ਮੌਜੂਦ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਸ-ਪਾਸ ਦੇ ਕਈ ਪਿੰਡਾਂ ਵਿਚ ਛਾਣਬੀਣ ਕਰਦੇ ਹੋਏ ਜਾਣਕਾਰੀਆਂ ਜੁਟਾਈਆਂ ਹਨ, ਜਿਸ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਵੱਡੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8