ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ ਕਾਰਨ ਵਧੀਆਂ ਅਪਰਾਧਿਕ ਘਟਨਾਵਾਂ

Wednesday, May 20, 2026 - 04:13 PM (IST)

ਕਰੋੜਾਂ ਖ਼ਰਚਣ ਦੇ ਬਾਵਜੂਦ ਜਲੰਧਰ ’ਚ ਨਹੀਂ ਸੁਧਰਿਆ ਸਟਰੀਟ ਲਾਈਟ ਸਿਸਟਮ, ਹਨ੍ਹੇਰੇ ਕਾਰਨ ਵਧੀਆਂ ਅਪਰਾਧਿਕ ਘਟਨਾਵਾਂ

ਜਲੰਧਰ (ਖੁਰਾਣਾ)–ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੁਝ ਸਾਲ ਪਹਿਲਾਂ ਲਗਭਗ 60 ਕਰੋੜ ਰੁਪਏ ਖ਼ਰਚ ਕਰਕੇ ਸ਼ਹਿਰ ਦੀਆਂ ਪੁਰਾਣੀ ਸੋਡੀਅਮ ਲਾਈਟਾਂ ਨੂੰ ਬਦਲ ਕੇ ਐੱਲ. ਈ. ਡੀ. ਸਟਰੀਟ ਲਾਈਟਾਂ ਲਾਈਆਂ ਗਈਆਂ ਸਨ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਸ਼ਹਿਰ ਦਾ ਸਟਰੀਟ ਲਾਈਟ ਸਿਸਟਮ ਪੂਰੀ ਤਰ੍ਹਾਂ ਸਮਾਰਟ ਅਤੇ ਆਧੁਨਿਕ ਹੋ ਜਾਵੇਗਾ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਹੁਣ ਵੀ ਖਰਾਬ ਬਣੇ ਹੋਏ ਹਨ।

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ

ਸਟਰੀਟ ਲਾਈਟਾਂ ਦਾ ਪੁਰਾਣਾ ਇਨਫਰਾਸਟਰੱਕਚਰ ਅੱਜ ਵੀ ਉਂਝ ਹੀ ਚੱਲ ਰਿਹਾ ਹੈ ਅਤੇ ਉਸ ਦੀ ਸਹੀ ਤਰੀਕੇ ਨਾਲ ਦੇਖ-ਰੇਖ ਨਹੀਂ ਕੀਤੀ ਗਈ। ਇਸ ਦੇ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਨ ਅਤੇ ਨਵਾਂ ਨਗਰ ਨਿਗਮ ਹਾਊਸ ਗਠਿਤ ਹੋਣ ਦੇ ਬਾਅਦ ਸ਼ਹਿਰ ਵਿਚ ਹਜ਼ਾਰਾਂ ਨਵੀਆਂ ਸਟਰੀਟ ਲਾਈਟਾਂ ਹੋਰ ਲਾਈਆਂ ਗਈਆਂ, ਜਿਨ੍ਹਾਂ ’ਤੇ ਕਰੋੜਾਂ ਰੁਪਏ ਖਰਚ ਹੋਏ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਸਟਰੀਟ ਲਾਈਟਾਂ ਬੰਦ ਪਈਆਂ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਕਰਨ ਵਾਲੀ ਕੰਪਨੀ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ, ਫਿਰ ਵੀ ਲੋਕਾਂ ਨੂੰ ਬਿਹਤਰ ਸਹੂਲਤ ਨਹੀਂ ਮਿਲ ਰਹੀ। ਹੁਣ ਬਿਜਲੀ ਬੋਰਡ ਨੇ ਪ੍ਰੀਪੇਡ ਮੀਟਰ ਦੀ ਵਿਵਸਥਾ ਲਾਗੂ ਕਰਨ ਦੇ ਨਾਂ ’ਤੇ ਕਈ ਇਲਾਕਿਆਂ ਵਿਚ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ ਮਾਮਲਾ! 26 ਸਾਲ ਬਾਅਦ ਭਾਖੜਾ ਨਹਿਰ 'ਚੋਂ ਮਿਲੇ ਜਵਾਕ ਸਣੇ 4 ਮਨੁੱਖੀ ਕੰਕਾਲ, ਵੈਨ 'ਚ ਬਣੇ ਪਿੰਜਰ

ਇਸ ਦਾ ਪਹਿਲਾ ਵੱਡਾ ਮਾਮਲਾ ਐੱਮ. ਐੱਸ. ਫਾਰਮ ਰੋਡ ਸਥਿਤ ਕਮਲ ਵਿਹਾਰ ਕਾਲੋਨੀ ਵਿਚ ਸਾਹਮਣੇ ਆਇਆ, ਜਿੱਥੇ ਪੂਰੀ ਕਾਲੋਨੀ ਦੀਆਂ ਸਟਰੀਟ ਲਾਈਟਾਂ ਬੰਦ ਰਹੀਆਂ ਅਤੇ ਇਲਾਕੇ ਵਿਚ ਹਨੇਰਾ ਛਾਇਆ ਰਿਹਾ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਹਨੇਰੇ ਕਾਰਨ ਅਪਰਾਧਿਕ ਘਟਨਾਵਾਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਬੀਤੇ ਦਿਨੀਂ ਸ਼ਹੀਦ ਊਧਮ ਸਿੰਘ ਨਗਰ ਵਿਚ ਵੀ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ, ਜਿਥੇ ਹਨੇਰੇ ਦਾ ਫਾਇਦਾ ਉਠਾ ਕੇ ਇਕ ਵਿਅਕਤੀ ਨੇ 5 ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲੋਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਟਰੀਟ ਲਾਈਟਾਂ ਚਾਲੂ ਹੁੰਦੀਆਂ ਤਾਂ ਅਜਿਹੀਆਂ ਘਟਨਾਵਾਂ ’ਤੇ ਕਾਫੀ ਹੱਦ ਤਕ ਰੋਕ ਲੱਗ ਸਕਦੀ ਸੀ।

PunjabKesari

ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਅਤੇ ਬਿਜਲੀ ਬੋਰਡ ਨਾਲ ਗੱਲਬਾਤ ਕਰਕੇ ਜਿਹੜੇ ਇਲਾਕਿਆਂ ਵਿਚ ਪ੍ਰੀਪੇਡ ਮੀਟਰ ਨਾ ਹੋਣ ਕਾਰਨ ਕੁਨੈਕਸ਼ਨ ਕੱਟੇ ਜਾ ਰਹੇ ਹਨ, ਉਥੇ ਜਲਦ ਹੱਲ ਕੱਢਿਆ ਜਾਵੇ, ਨਾਲ ਹੀ ਲੋਕਾਂ ਨੇ ਜਲੰਧਰ ਪੁਲਸ ਤੋਂ ਵੀ ਮੰਗ ਕੀਤੀ ਕਿ ਉਹ ਨਗਰ ਨਿਗਮ ’ਤੇ ਦਬਾਅ ਬਣਾਵੇ ਤਾਂ ਕਿ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਸਹੀ ਢੰਗ ਨਾਲ ਚਾਲੂ ਰਹਿ ਸਕਣ ਅਤੇ ਵਧਦੀਆਂ ਅਪਰਾਧਿਕ ਘਟਨਾਵਾਂ ’ਤੇ ਰੋਕ ਲਾਈ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਪ੍ਰੀਪੇਡ ਮੀਟਰਾਂ ਕਾਰਨ ਜੇਕਰ ਹੋਰ ਥਾਵਾਂ ’ਤੇ ਸਟਰੀਟ ਲਾਈਟ ਕੁਨੈਕਸ਼ਨ ਕੱਟੇ ਤਾਂ ਸੱਤਾ ਧਿਰ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਮੁਸ਼ਕਿਲ ਪੇਸ਼ ਆਵੇਗੀ।

ਇਹ ਵੀ ਪੜ੍ਹੋ:  ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਬਸਤੀ ਨੌ ਸਪੋਰਟਸ ਮਾਰਕੀਟ ਵਿਚ ਵਧੀਆਂ ਚੋਰੀਆਂ ਤੇ ਲੁੱਟਖੋਹ ਦੀਆਂ ਘਟਨਾਵਾਂ, ਕਾਰੋਬਾਰੀਆਂ ’ਚ ਡਰ ਦਾ ਮਾਹੌਲ
ਇਸੇ ਵਿਚਕਾਰ ਬਸਤੀ ਨੌ ਸਥਿਤ ਸਪੋਰਟਸ ਮਾਰਕੀਟ ਵਿਚ ਪਿਛਲੇ ਕੁਝ ਦਿਨਾਂ ਤੋਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨਾਲ ਕਾਰੋਬਾਰੀਆਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਦੇਰ ਸ਼ਾਮ ਮਾਰਕੀਟ ਵਿਚ ਇਕ ਲੜਕੀ ਨਾਲ ਲੁੱਟ-ਖੋਹ ਦੀ ਘਟਨਾ ਹੋਈ ਸੀ। ਇਸ ਦੇ ਬਾਅਦ ਇਕ ਨੌਜਵਾਨ ਦੁਕਾਨ ’ਤੇ ਗਾਹਕ ਬਣ ਕੇ ਆਇਆ ਅਤੇ ਸਾਮਾਨ ਦਿਖਾਉਣ ਦੌਰਾਨ ਦੁਕਾਨ ਦੀ ਮਾਲਕਣ ਦਾ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਿਆ।

ਇਸੇ ਤਰ੍ਹਾਂ ਬੀਤੇ ਐਤਵਾਰ ਖੇਡ ਉਦਯੋਗ ਸੰਘ ਦੇ ਸੰਸਥਾਪਕ ਮੈਂਬਰ ਅਤੇ ਸਹਿ-ਕਨਵੀਨਰ ਪ੍ਰਵੀਨ ਆਨੰਦ ਦੇ ਸ਼ੋਅਰੂਮ ’ਤੇ ਵੀ ਇਕ ਨੌਜਵਾਨ ਆਇਆ। ਉਸ ਨੇ ਇਕ ਸਾਮਾਨ ਦਿਖਾਉਣ ਨੂੰ ਕਿਹਾ ਅਤੇ ਜਿਵੇਂ ਹੀ ਪ੍ਰਵੀਨ ਆਨੰਦ ਦਾ ਧਿਆਨ ਦੂਜੇ ਪਾਸੇ ਗਿਆ, ਉਹ ਨੌਜਵਾਨ ਉਨ੍ਹਾਂ ਦਾ ਮੋਬਾਇਲ ਫੋਨ ਚੁੱਕ ਕੇ ਭੱਜ ਗਿਆ। ਇਕ ਹਫ਼ਤੇ ਅੰਦਰ ਇਸ ਤਰ੍ਹਾਂ ਦੀਆਂ 3 ਘਟਨਾਵਾਂ ਹੋਣ ਨਾਲ ਮਾਰਕਿਟ ਦੇ ਦੁਕਾਨਦਾਰਾਂ ਵਿਚ ਭਾਰੀ ਰੋਸ ਅਤੇ ਡਰ ਹੈ। ਇਸ ਨੂੰ ਲੈ ਕੇ ਅੱਜ ਖੇਡ ਉਦਯੋਗ ਸੰਘ ਦੀ ਇਕ ਹੰਗਾਮੀ ਮੀਟਿੰਗ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਰਮੇਸ਼ ਆਨੰਦ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਇਲਾਕੇ ਵਿਚ ਵਿਗੜਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਗਈ।

ਇਹ ਵੀ ਪੜ੍ਹੋ:  ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਮਲੇਸ਼ੀਆਂ ਨਾਲ ਜੁੜੇ ਤਾਰ

ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਪੁਲਸ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਅਤੇ ਏ. ਸੀ. ਪੀ. ਵੈਸਟ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਜਰਿਮਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਮੀਟਿੰਗ ਵਿਚ ਪੁਲਸ ਕਮਿਸ਼ਨਰ ਜਲੰਧਰ ਤੋਂ ਮੰਗ ਕੀਤੀ ਗਈ ਕਿ ਬਸਤੀ ਨੌ ਸਪੋਰਟਸ ਮਾਰਕੀਟ ਵਿਚ ਪੁਲਸ ਪੈਟਰੋਲਿੰਗ ਵਧਾਈ ਜਾਵੇ ਅਤੇ ਇਲਾਕੇ ਵਿਚ ਸਥਾਈ ਪੁਲਸ ਬੀਟ ਸਥਾਪਤ ਕੀਤੀ ਜਾਵੇ। ਕਾਰੋਬਾਰੀਆਂ ਨੇ ਕਿਹਾ ਕਿ ਮਾਰਕੀਟ ਦਾ ਇਕ ਹਿੱਸਾ ਬਸਤੀ ਬਾਵਾ ਖੇਲ ਥਾਣਾ ਇਲਾਕੇ ਵਿਚ ਅਤੇ ਦੂਜਾ ਹਿੱਸਾ ਥਾਣਾ ਨੰਬਰ 5 ਅਧੀਨ ਆਉਂਦਾ ਹੈ, ਜਿਸ ਕਾਰਨ ਸੁਰੱਖਿਆ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

ਮੀਟਿੰਗ ਵਿਚ ਵਿਪਨ ਪ੍ਰਿੰਜਾ, ਪ੍ਰੇਮ ਉੱਪਲ, ਸੰਦੀਪ ਗਾਂਧੀ, ਰਾਜਿੰਦਰ ਚਤਰਥ, ਸੰਜੇ ਮਹਿੰਦੀਰੱਤਾ, ਸਾਹਿਲ ਬੇਦੀ, ਅਸ਼ੋਕ ਕਤਿਆਲ, ਨਿਖਿਲ ਸੋਨੀ, ਬਲਰਾਜ ਗੁਪਤਾ, ਪੁਨੀਸ਼ ਮਦਾਨ, ਰਾਜੀਵ ਮਹਾਜਨ, ਰਣਦੇਵ ਪੁਰੀ, ਦੀਕਸ਼ਿਤ ਅਰੋੜਾ, ਨੀਟੂ ਮਹਾਜਨ, ਚੰਦਰਮੋਹਨ, ਅਵਨੀਤ ਮਸੰਦ, ਰਾਹੁਲ ਕੋਹਲੀ, ਸ਼ਾਮ ਸ਼ਰਮਾ, ਜਤਿੰਦਰ ਦੱਤਾ, ਚੰਦਨ ਗੁਪਤਾ, ਰੋਹਿਤ ਗੁਪਤਾ, ਕਮਲਜੀਤ ਸੈਂਬੀ, ਮੁਕੇਸ਼ ਕਪੂਰ ਅਤੇ ਸੁਰਜੀਤ ਸਿੰਘ ਸਮੇਤ ਕਈ ਕਾਰੋਬਾਰੀ ਹਾਜ਼ਰ ਰਹੇ।

ਇਹ ਵੀ ਪੜ੍ਹੋ: ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ ਵੀਡੀਓ ਬਣਾ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News