ਵਾਹ ਨੀ ਕੈਪਟਨ ਸਰਕਾਰੇ! ਇਕ ਪਾਸੇ 'ਸਟੇਅ ਹੋਮ-ਸਟੇਅ ਸੇਫ' ਦੇ ਨਾਅਰੇ, ਦੂਜੇ ਪਾਸੇ ਧੁੱਪੇ ਮਰਨ ਲੋਕ ਵਿਚਾਰੇ

09/14/2020 3:09:09 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਘਰਾਂ 'ਚ ਰਹਿਣ ਨੂੰ ਹੀ ਸੁਰੱਖਿਅਤ ਦੱਸਣ ਵਾਲੇ ਨਾਅਰੇ ਲਾਏ ਜਾ ਰਹੇ ਹਨ। ਦੂਜੇ ਪਾਸੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਆਉਣ ਲਈ ਮਜਬੂਰ ਵੀ ਕੀਤਾ ਜਾ ਰਿਹਾ ਹੈ। ਜਿਸ ਤੋਂ ਦੁਖੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵਾਹ ਨੀ! ਕੈਪਟਨ ਸਰਕਾਰੇ ਇਕ ਪਾਸੇ 'ਸਟੇਅ ਹੋਮ-ਸਟੇਅ ਸੇਫ' ਦੇ ਨਾਅਰੇ ਤੇ ਦੂਜੇ ਪਾਸੇ ਘਰੋਂ ਨਿਕਲਣ ਨੂੰ ਮਜਬੂਰ ਕੀਤੇ ਲੋਕ ਵਿਚਾਰੇ। ਤੁਸੀਂ ਸੋਚਦੇ ਹੋਵੇਗੇ ਕਿ ਇਹ ਕੋਣ ਲੋਕ ਹਨ, ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਮਜਬੂਰੀ ਦੀ ਗੱਲ ਆਖ ਰਹੇ ਹਨ। ਜੀ ਹਾਂ ਇਹ ਹਨ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਂਪੇ, ਜਿਨ੍ਹਾਂ ਨੂੰ ਇਸ ਸੰਕਟ ਦੇ ਦੌਰ 'ਚ ਮਿਡ-ਡੇ-ਮੀਲ ਸੰਬਧੀ ਮਮੂਲੀ ਜਿਹੀ ਰਕਮ ਨੂੰ ਵੀ ਬੈਂਕ ਖਾਤਿਆਂ 'ਚੋਂ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਦੀ ਭਿਆਨਕ ਬੀਮਾਰੀ ਨਾਲ ਜਿੱਥੇ ਪੂਰਾ ਦੇਸ਼ ਲੜਾਈ ਲੜ ਰਿਹਾ ਹੈ, ਦੂਜੇ ਪਾਸੇ ਸ਼ਹਿਰ ਦੇ ਪੀ. ਐੱਨ. ਬੀ. ਬੈਂਕ ਦੇ ਗਾਹਕਾਂ ਦੀਆਂ ਕਤਾਰ ਵੇਖਣ ਨੂੰ ਮਿਲੀ। ਹੈਰਾਨੀ ਵਾਲੀ ਗੰਭੀਰ ਗੱਲ ਇਹ ਹੈ ਕਿ ਇਸ ਬੈਂਕ ਦੇ ਮੇਨ ਗੇਟ ਅੱਗੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਸੀ। ਇਕ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਬੈਂਕ ਦੇ ਬਾਹਰ ਨਾ ਤਾਂ ਪਾਣੀ ਅਤੇ ਨਾ ਹੀ ਛਾਂ ਸਬੰਧੀ ਕੋਈ ਪ੍ਰਬੰਧ ਹਨ। ਉਪਰੋਂ ਲਗਭਗ 9 ਫੁੱਟੀ ਸੜਕ। ਇਸ ਸੜਕ 'ਤੇ ਖੜ੍ਹੇ ਬੈਂਕ ਗਾਹਕਾਂ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਲਾਈਨ 'ਚ ਲੱਗੀਆਂ ਔਰਤਾਂ ਅਤੇ ਪੁਰਸ਼ਾਂ ਨੂੰ ਪੁੱਛੇ ਜਾਣ 'ਤੇ ਪਤਾ ਲੱਗਾ ਕਿ ਇਹ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪੇ ਹਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਜਾ ਰਹੀ ਮਿਡ-ਡੇ-ਮੀਲ ਦੀ ਮਾਮੂਲੀ ਜਿਹੀ ਰਾਸ਼ੀ ਲੈਣ ਖਾਤਿਰ ਬੈਂਕ ਅੱਗੇ ਮਜਬੂਰ ਹੋਣਾ ਪੈ ਰਿਹਾ ਸੀ। ਕੁਝ ਨਵੇਂ ਖਾਤੇ ਖੁੱਲ੍ਹਵਾਉਣ ਅਤੇ ਕੁਝ ਪੁਰਾਣੇ ਅਤੇ ਬੰਦ ਹੋ ਚੁੱਕੇ ਖਾਤੇ ਨੂੰ ਚਾਲੂ ਕਰਵਾਉਣ ਦੀ ਗੱਲ ਆਖ ਰਹੇ ਸਨ।

ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਕੁਝ ਔਰਤਾਂ ਸਰਕਾਰ ਨੂੰ ਗਾਲ੍ਹਾਂ ਤੱਕ ਕੱਢਦਿਆਂ ਮਿਲੀਆਂ, ਜਿਨ੍ਹਾਂ ਦਾ ਕਹਿਣਾ ਸੀ ਕਿ ਚੰਗਾ ਭਲਾ ਮਾਸਟਰ ਸਾਨੂੰ ਘਰ ਬੈਠਿਆਂ ਨੂੰ ਬੱਚਿਆਂ ਦੇ ਮਿਡ-ਡੇ-ਮੀਲ ਦਾ ਰਾਸ਼ਨ ਅਤੇ ਪੈਸੇ ਦੇ ਰਹੇ ਸਨ ਹੁਣ ਪਤਾ ਨਹੀਂ ਸਰਕਾਰ ਨੂੰ ਕੀ ਹੋ ਗਿਆ। ਸਾਨੂੰ ਇਥੇ ਬੈਂਕਾਂ ਮੋਹਰੇ ਥੁੱਪੇ ਮਾਰ ਸੁੱਟਿਆ ਹੈ। ਰਣਜੀਤ ਕੌਰ ਅਤੇ ਅਨੀਤਾ ਆਦਿ ਜੋ ਆਪਣੇ ਸਰਕਾਰੀ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਖਾਤਿਆਂ ਸੰਬਧੀ ਬੈਂਕ ਅੱਗੇ ਖੜੀ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ, ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਅਪਣੀਆਂ ਦਿਹਾੜੀਆਂ ਮਾਰਨ ਤੋਂ ਮਜਬੂਰ ਹੋਣਾ ਪਿਆ ਹੈ। ਪਤਾ ਨਹੀਂ ਅੱਜ ਵੀ ਬੇਰੰਗ ਘਰ ਵਾਪਿਸ ਜਾਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)

ਗੁੱਸੇ 'ਚ ਆਏ ਲੋਕ ਬੋਲੇ : ਜਨਾਬ! ਲਾਈਨਾਂ 'ਚ ਲੱਗਣਾ ਸਾਡਾ ਕੋਈ ਸ਼ੌਕ ਨਹੀਂ
ਸੋਸ਼ਲ ਡਿਸਟੈਂਸ ਦੀ ਪਾਲਣਾ ਬਾਰੇ ਪੁੱਛੇ ਜਾਣ 'ਤੇ ਕਤਾਰ 'ਚ ਖੜ੍ਹੇ ਲੱਗਭਗ ਸਾਰੇ ਹੀ ਬੈਂਕ ਗਾਹਕਾਂ ਦਾ ਇਹ ਹੀ ਕਹਿਣਾ ਸੀ ਕਿ ਜਨਾਬ! ਲਾਈਨਾਂ ਵਿਚ ਲੱਗਣਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਤਾ ਅੱਗ ਵਰਦੀ 'ਚ ਮਜਬੂਰੀ ਵਸ ਬੈਂਕ ਮੋਹਰੇ ਕਾਫੀ ਦੇਰ ਤੋਂ ਵਾਰੀ ਦੀ ਉਡੀਕ ਕਰ ਰਹੇ ਹਾਂ। ਉਧਰ ਜੇਕਰ ਸੋਸ਼ਲ ਡਿਸਟੈਂਸ ਦੇ ਨਿਯਮਾਂ ਨੂੰ ਮੇਨਟੇਨ ਕਰਨ ਦੀ ਗੱਲ ਕੀਤੀ ਜਾਵੇ ਤਾਂ ਜਾਹਿਰ ਜਿਹੀ ਗੱਲ ਸਾਫ ਨਜ਼ਰ ਆ ਰਹੀ ਸੀ ਕਿ ਆਧਿਕਾਰੀਆਂ ਵੱਲੋਂ ਕੋਈ ਨਿਯਮ ਲਾਗੂ ਨਹੀਂ ਕੀਤੇ ਗਏ। ਜਿਸ ਨਾਲ ਬੈਂਕ ਦੇ ਬਾਹਰ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
ਲੋਕਾਂ ਨੇ ਡਿਪਟੀ ਕਮਿਸ਼ਨ ਕਪੂਰਥਲਾ ਤੋਂ ਮੰਗ ਕਰਦਿਆਂ ਆਖਿਆਂ ਕੇ ਬੈਂਕਾਂ ਦੇ ਬਾਹਰ ਪਾਣੀ, ਛਾਂ ਕੋਈ ਪ੍ਰਬੰਧ ਕੀਤੇ ਜਾਣ ਅਤੇ ਮਿਡ-ਡੇ-ਮੀਲ ਸਬੰਧੀ ਬੱਚਿਆਂ ਦੀ ਰਕਮ ਨੂੰ ਅੱਗੇ ਵਾਂਗ ਅਧਿਆਪਕਾਂ ਰਾਹੀਂ ਹੀ ਵੰਡੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਜਾਣ, ਕਿਉਂਕਿ ਬੈਂਕ ਵਿੱਚ ਰਕਮ ਪ੍ਰਾਪਤ ਕਰਨ ਸਬੰਧੀ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਕੋਰੋਨਾ ਮਹਾਮਾਰੀ ਦੀ ਗ੍ਰਿਫਤ ਵਿਚ ਆਉਣ ਦਾ ਡਰ ਵੀ ਸਤਾ ਰਿਹਾ ਹੈ।

ਇਹ ਵੀ ਪੜ੍ਹੋ: ਵਿਧਵਾ ਨੂੰ ਪ੍ਰੇਮ ਜਾਲ 'ਚ ਫਸਾ ਦਿੱਤਾ ਵਿਆਹ ਦਾ ਝਾਂਸਾ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ


shivani attri

Content Editor

Related News