ਜੰਗਲ ਨੂੰ ਲੱਗੀ ਅੱਗ, ਸੈਂਕੜੇ ਦਰੱਖਤ, ਪੰਛੀ ਤੇ ਜੀਵ ਜੰਤੂ ਸੜ ਕੇ ਸੁਆਹ

06/06/2022 1:45:38 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੀ ਦੇਰ ਰਾਤ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਵਾਰਡ ਨੰਬਰ 11 ਭਗਵਾਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀ ਪਟੜੀ ਨਾਲ ਲੱਗਦੇ ਜੰਗਲ ਸਰਕੰਡਾ ਅਤੇ ਬਾਂਸਾਂ ਦੇ ਬੇੜਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦੇ ਦਰੱਖ਼ਤ ਅਤੇ ਸੈਂਕੜਿਆਂ ਦੀ ਤਾਦਾਦ ’ਚ ਪੰਛੀ, ਧਰਤੀ ’ਤੇ ਰੇਂਗਣ ਵਾਲੇ ਜੀਵ ਜੰਤੂ ਸੜ ਕੇ ਸੁਆਹ ਹੋ ਗਏ। ਜੰਗਲ ’ਚ ਲੱਗੀ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵਿਖਾਈ ਦੇ ਰਹੀਆਂ ਸਨ ਅਤੇ ਹਵਾ ਚੱਲਣ ਨਾਲ ਹੌਲੀ-ਹੌਲੀ ਜੰਗਲ ਦੀ ਅੱਗ ਪਿੰਡ ਭਗਵਾਲਾ ਵੱਲ ਨੂੰ ਵਧਣ ਲੱਗੀ, ਜਿਸ ਤੋਂ ਬਾਅਦ ਵਾਰਡ ਨੰਬਰ 11 ਦੇ ਐੱਮ. ਸੀ. ਜੋਗਿੰਦਰ ਸਿੰਘ ਬਿੱਟੂ ਸਮੇਤ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਜ਼ਿਆਦਾ ਹੋਣ ਕਾਰਨ ਉਸ ’ਤੇ ਕਾਬੂ ਪਾਉਣਾ ਕਾਫ਼ੀ ਮੁਸ਼ਕਿਲ ਸੀ, ਜਿਸ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਵੱਲੋਂ ਪੁਲਸ ਥਾਣਾ ਵਿਖੇ ਇਸ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

PunjabKesari

ਸੂਚਨਾ ਮਿਲਣ ਤੋਂ ਬਾਅਦ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਏ. ਐੱਸ. ਆਈ. ਬਲਵੀਰ ਚੰਦ ਅਤੇ ਏ. ਐੱਸ. ਆਈ. ਦਿਨੇਸ਼ ਕੁਮਾਰ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਰੂਪਨਗਰ ਨੰਗਲ ਅਤੇ ਘਨੌਲੀ ਵਿਖੇ ਫਾਇਰ ਬ੍ਰਿਗੇਡ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਰਾਤ ਤਕਰੀਬਨ ਸਵਾ 11 ਵਜੇ ਫਾਇਰ ਬ੍ਰਿਗੇਡ ਵਿਭਾਗ ਨੰਗਲ ਵੱਲੋਂ ਫਾਇਰ ਬ੍ਰਿਗੇਡ ਗੱਡੀ ਮੌਕੇ ’ਤੇ ਭੇਜੀ ਗਈ ਉਸ ਸਮੇਂ ਤਕ ਅੱਗ ਦੀ ਰਫ਼ਤਾਰ ਥੋੜ੍ਹੀ ਘਟ ਚੁੱਕੀ ਸੀ ਅਤੇ ਜੰਗਲ ਦੇ ਅੰਦਰ ਜਾਣ ਲਈ ਕੋਈ ਵੀ ਰਸਤਾ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਸੜਕ ਦੇ ਨਾਲ ਲਗਦੇ ਹਿੱਸੇ ’ਤੇ ਪਾਣੀ ਦਾ ਛਿੜਕਾਓ ਕਰਕੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਉਣ ਦਾ ਐਲਾਨ

ਪਿੰਡ ਵਾਸੀਆਂ ਦੱਸਿਆ ਕਿ ਜੰਗਲ ’ਚ ਦਿਨ ਸਮੇਂ ਤੋਂ ਹੀ ਥੋਡ਼੍ਹੀ ਥੋਡ਼੍ਹੀ ਅੱਗ ਸੁਲਗ ਰਹੀ ਸੀ ਪਰ ਰਾਤ ਹੁੰਦੇ ਹੁੰਦੇ ਇਹ ਅੱਗ ਜੰਗਲ ਦੇ ਕਾਫ਼ੀ ਹਿੱਸੇ ’ਚ ਫੈਲ ਚੁੱਕੀ ਸੀ ਅਤੇ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਲੋਕਾਂ ਨੇ ਦੱਸਿਆ ਕਿ ਅੱਗ ਪਿੰਡ ਤੋਂ ਕਰੀਬ 500 ਮੀਟਰ ਦੀ ਦੂਰੀ ਤਕ ਪਹੁੰਚ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਗਏ ਪਰ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਥਾਨਕ ਪੁਲਸ ਥਾਣਾ ਵਿਖੇ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਪਰ ਬੁਲਾਈ ਗਈ ਅਤੇ ਦੇਰ ਰਾਤ ਅੱਗ ’ਤੇ ਕਾਬੂ ਪਾਇਆ ਗਿਆ ।

PunjabKesari

ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅੱਗ ਨੂੰ ਬੁਝਾਇਆ ਨਾ ਜਾਂਦਾ ਤਾਂ ਅੱਗ ਰਿਹਾਇਸ਼ੀ ਏਰੀਏ ’ਚ ਪਹੁੰਚ ਸਕਦੀ ਸੀ, ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਕੈਬਿਨਟ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਕਿ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਫਾਇਰ ਬਿਗ੍ਰੇਡ ਗੱਡੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋੜ ਸਮੇਂ ਕੁਝ ਹੀ ਮਿੰਟਾਂ ਬਾਅਦ ਅੱਗ ਬਝਾਊ ਗੱਡੀ ਮੌਕੇ ’ਤੇ ਪਹੁੰਚ ਸਕੇ।

ਇਹ ਵੀ ਪੜ੍ਹੋ: ‘ਆਪ’ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਕਾਂਗਰਸੀ ਕੌਂਸਲਰ ਹੁਣ ਨਿਰਾਸ਼, ਭਾਜਪਾ ਵੱਲ ਟਿਕਟਿਕੀ ਲਾ ਕੇ ਲੱਗੇ ਵੇਖਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News