ਸਪੈਸ਼ਲ ਫੋਰਸ ਅਤੇ ਏ. ਆਰ. ਪੀ. ਦੀ ਟੀਮ ਨਾਲ ਥਾਣਾ ਨੰਬਰ 4 ਦੀ ਪੁਲਸ ਨੇ ਬਾਜ਼ਾਰਾਂ ’ਚ ਕੱਢਿਆ ਫਲੈਗ ਮਾਰਚ

03/12/2023 2:37:03 PM

ਜਲੰਧਰ (ਸੁਰਿੰਦਰ)–ਸ਼ਹਿਰ ਵਿਚ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ਅਨੁਸਾਰ ਜਲੰਧਰ ਵਿਚ ਲਾਈ ਗਈ ਸਪੈਸ਼ਲ ਫੋਰਸ ਦੇ ਨਾਲ ਏ. ਸੀ. ਪੀ. ਨਿਰਮਲ ਸਿੰਘ ਅਤੇ ਥਾਣਾ ਨੰਬਰ 4 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਵੱਲੋਂ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਏ. ਆਰ. ਪੀ. ਦੀਆਂ ਟੀਮਾਂ ਅਤੇ ਸਪੈਸ਼ਲ ਫੋਰਸ ਦੇ ਜਵਾਨਾਂ ਨੇ ਸਰਚ ਮੁਹਿੰਮ ਨਾਲ ਦੁਕਾਨਦਾਰਾਂ ਨੂੰ ਖ਼ਾਸ ਹਦਾਇਤਾਂ ਦਿੱਤੀਆਂ। ਰੈਣਕ ਬਾਜ਼ਾਰ, ਸੈਦਾਂ ਗੇਟ ਅਤੇ ਸ਼ੇਖਾਂ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਵੀ ਕੀਤੀ ਅਤੇ ਅਲਰਟ ਰਹਿਣ ਲਈ ਵੀ ਕਿਹਾ ਗਿਆ।

ਇਹ ਵੀ ਪੜ੍ਹੋ: ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ ਨਿਕਲ ਗਿਆ ਘਰੋਂ, 7 ਦਿਨ ਮਗਰੋਂ ਵੀ ਨਹੀਂ ਲੱਗਾ ਥਹੁ-ਪਤਾ, ਮਾਪੇ ਪਰੇਸ਼ਾਨ

ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇਗੀ ਨਜ਼ਰ
ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਪੈਸ਼ਲ ਫੋਰਸ ਦੀਆਂ ਟੀਮਾਂ ਅਤੇ ਪੁਲਸ ਦੇ ਜਵਾਨ ਖਾਸ ਤੌਰ ’ਤੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣਗੇ। ਜੇਕਰ ਕੋਈ ਬਾਜ਼ਾਰਾਂ ਵਿਚ ਰੋਡ ’ਤੇ ਕਿਸੇ ਵੀ ਤਰ੍ਹਾਂ ਦੇ ਹੁੱਲੜਬਾਜ਼ੀ ਅਤੇ ਹੰਗਾਮਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਹਰ ਹਾਲਤ ਵਿਚ ਕਾਰਵਾਈ ਹੋਵੇਗੀ। ਖ਼ਾਸ ਕਰਕੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ, ਜਿਹੜੇ ਧਰਮ ਦੀ ਆੜ ਵਿਚ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਮਨ-ਸ਼ਾਂਤੀ ਬਹਾਲ ਰੱਖਣ ਲਈ ਲੋਕ ਵੀ ਸਹਿਯੋਗ ਕਰਨ
ਏ. ਸੀ. ਪੀ. ਨਿਰਮਲ ਸਿੰਘ ਨੇ ਕਿਹਾ ਕਿ ਜਿਥੇ ਪੁਲਸ ਹਰ ਤਰ੍ਹਾਂ ਨਾਲ ਲੋਕਾਂ ਦੀ ਸੁਰੱਖਿਆ ਲਈ ਹਰ ਜਗ੍ਹਾ ਤਾਇਨਾਤ ਰਹਿੰਦੀ ਹੈ, ਉਥੇ ਹੀ ਲੋਕ ਵੀ ਅਮਨ-ਸ਼ਾਂਤੀ ਬਹਾਲ ਰੱਖਣ ਲਈ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ। ਜੇਕਰ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਅਤੇ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ, ਕਿਸੇ ਵੀ ਹਾਲਤ ਵਿਚ ਅਜਿਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਚਾਟ ਖਾਂਦਿਆਂ ਔਰਤ ਨੇ ਪੱਟਿਆ ਮੁੰਡਾ, ਫਿਰ ਅਮਰੀਕਾ ਦੇ ਵਿਖਾਏ ਸੁਫ਼ਨੇ, ਜਦ ਸੱਚ ਆਇਆ ਸਾਹਮਣੇ ਉੱਡੇ ਮੁੰਡੇ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News